ਪ੍ਰੈੱਸ ਕਲੱਬ ਭਗਤਾ ਦਾ 11ਵਾਂ ਕੈਲੰਡਰ ਜਲਦੀ ਰਿਲੀਜ਼ ਹੋਵੇਗਾ
ਪ੍ਰੈੱਸ ਕਲੱਬ ਭਗਤਾ ਦਾ 11ਵਾਂ ਕੈਲੰਡਰ ਜਲਦੀ ਰਿਲੀਜ਼ ਹੋਵੇਗਾ
Publish Date: Thu, 12 Nov 2026 04:21 PM (IST)
Updated Date: Thu, 12 Nov 2026 04:24 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ ਸਬੰਧਤ ਪ੍ਰੈੱਸ ਕਲੱਬ ਭਗਤਾ ਭਾਈਕਾ ਵੱਲੋਂ ਹਰ ਸਾਲ ਦੀ ਤਰ੍ਹਾਂ 11ਵਾਂ ਸਲਾਨਾ ਕੈਲੰਡਰ ਦਸੰਬਰ ਮਹੀਨੇ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 11ਵੇਂ ਸਲਾਨਾ ਕੈਲੰਡਰ ਵਿਚ ਹਰ ਵਾਰ ਦੀ ਤਰ੍ਹਾਂ ਪ੍ਰਭਾਵਸ਼ਾਲੀ ਫੋਟੋ, ਸਾਲ ਵਿਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ, ਮਹੱਤਵਪੂਰਨ ਦਿਵਸ ਆਦਿ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਾਰੜ ਅਤੇ ਮੀਤ ਪ੍ਰਧਾਨ ਪਰਵੀਨ ਗਰਗ ਦੇ ਦੱਸਿਆ ਕਿ ਪ੍ਰੈੱਸ ਕਲੱਬ ਵੱਲੋਂ ਸਲਾਨਾ ਕੈਲੰਡਰ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕੈਲੰਡਰ ਰਿਲੀਜ਼ ਸਮਾਗਮ ਵਿਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਸਕੱਤਰ ਵੀਰਪਾਲ ਸਿੰਘ ਭਗਤਾ, ਖਜ਼ਾਨਚੀ ਬਿੰਦਰ ਜਲਾਲ, ਪ੍ਰੈੱਸ ਸਕੱਤਰ ਸਵਰਨ ਸਿੰਘ ਭਗਤਾ, ਸਹਾਇਕ ਕੈਸੀਅਰ ਰਾਜਿੰਦਰਪਾਲ ਸ਼ਰਮਾ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਬਰਾੜ ਅਤੇ ਸਿਕੰਦਰ ਸਿੰਘ ਜੰਡੂ ਹਾਜ਼ਰ ਸਨ।