ਕਲੇਰ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ ਕਲੇਰ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ
Publish Date: Mon, 24 Aug 2026 03:57 PM (IST)
Updated Date: Mon, 24 Aug 2026 04:00 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਸਕੂਲ ਦੇ ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ ਅਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਅਰਵਿੰਦ ਸ਼ਰਮਾ ਸਮੂਹ ਸਟਾਫ ਅਤੇ ਵਿਦਿਆਰਥਣਾ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂਵਾਂ ਅਤੇ ਬੱਚਿਆਂ ਦੀ ਮਾਤਾਵਾਂ ਵੀ ਪੰਜਾਬੀ ਪਹਿਰਾਵੇ ਵਿਚ ਸਜ ਕੇ ਪਹੁੰਚੀਆਂ। ਸਮਾਗਮ ਦੌਰਾਨ ਬੱਚਿਆਂ ਵੱਲੋਂ ਗਿੱਧਾ, ਭੰਗੜਾ ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਵਿਹੜੇ ਵਿੱਚ ਪੀਂਘਾਂ ਝੂਟ ਕੇ ਪੰਜਾਬੀ ਲੋਕ ਗੀਤ ਗਾ ਕੇ ਤੀਆਂ ਦੇ ਤਿਉਹਾਰ ਦਾ ਪੂਰਾ ਰੰਗ ਬੰਨਿਆ ਗਿਆ। ਮਿਸ ਤੀਜ ਅਤੇ ਮਿਸ ਪੰਜਾਬਣ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਹਰਲੀਨ ਕੌਰ ਬਾਰ੍ਹਵੀਂ ਸਾਇੰਸ ਅਤੇ ਜਪਨੀਤ ਕੌਰ ਬਾਰਵੀਂ ਸਾਇੰਸ ਦੀਆਂ ਵਿਦਿਆਰਥਣਾ ਨੇ ਕਰਮਵਾਰ ਮਿਸ ਤੀਜ ਅਤੇ ਮਿਸ ਪੰਜਾਬਣ ਦਾ ਖਿਤਾਬ ਹਾਸਿਲ ਕੀਤਾ। ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਰਣਧੀਰ ਕੌਰ ਕਲੇਰ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਤ ਕੀਤਾ ਅਤੇ ਉਨ੍ਹਾਂ ਨੇ ਸਮੂਹ ਮਾਪਿਆਂ ਪ੍ਰਬੰਧਕਾਂ ਤੇ ਵਿਦਿਆਰਥਣਾਂ ਦੀ ਕੀਤੀ ਮਿਹਨਤ ਦੀ ਪ੍ਰਸੰਸਾ ਕੀਤੀ ਕੀਤੀ। ਸਕੂਲ ਵਿਚ ਖਾਣ ਪੀਣ ਲਈ ਸਟਾਲਾਂ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ।