ਆਕਸਫੋਰਡ ਸਕੂਲ ’ਚ ਤੀਆਂ ਤੀਜ ਦੀਆਂ ਮਨਾਈਆਂ ਆਕਸਫੋਰਡ ਸਕੂਲ ‘ਚ ਤੀਆਂ-ਤੀਜ ਦੀਆਂ ਮਨਾਈਆਂ
Publish Date: Thu, 20 Aug 2026 04:30 PM (IST)
Updated Date: Fri, 21 Aug 2026 04:01 AM (IST)
* ਪੰਜਾਬ ਦਾ ਸੱਭਿਆਚਾਰ ਬਹੁਤ ਹੀ ਗੌਰਵਮਈ ਹੈ : ਬਾਂਸਲ ਫੋਟੋ : 6 ਕੈਪਸਨ-ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਵਿਖੇ ਵਿਦਿਆਰਥਣ ਨਾਲ ਸਕੂਲ ਅਧਿਆਪਕ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਦੇ ਵਿਦਿਆਰਥੀ ਵਿਦਿਅਕ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਸਲਾਘਾਯੋਗ ਯੋਗਦਾਨ ਪਾ ਰਹੇ ਹਨ। ਇਸੇ ਸੋਚ ਅਧੀਨ ਬੀਤੇ ਦਿਨੀਂ ਸਕੂਲ ਵਿਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ’ਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੀ ਮੱਹਤਤਾਂ ਨੂੰ ਦੱਸ ਕੇ ਹੋਈ। ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਲੰਬੀ ਹੇਕ ਵਾਲੇ ਗੀਤ ਗਾਏ ਗਏ, ਫਿਰ ਵਿਦਿਆਰਥਣਾਂ ਵੱਲੋਂ ਗਰੁੱਪ ਡਾਂਸ ਕੀਤਾ ਗਿਆ। ਇਸ ਮੌਕੇ ਬੈਸਟ ਪ੍ਰੋਫਾਰਮੈਂਨਸ ਆਫ਼ ਦਾ ਡੇਅ ਦਾ ਤਾਜ “ਕੀਰਤ ਕੌਰ ਜਮਾਤ–ਪੰਜਵੀਂ ” ਸਿਰ ਸਜਾਇਆ ਗਿਆ। ਉਸ ਤੋਂ ਉਪਰੰਤ ਸੱਭਿਆਚਾਰ ਨੂੰ ਦਰਸਾਉਂਦੇ ਟੱਪੇ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪੰਜਾਬ ਦਾ ਲੋਕ ਨਾਚ ‘ਗਿੱਧਾ’ ਵੀ ਪੇਸ਼ ਕੀਤਾ ਗਿਆ ਜੋ ਕਿ ਹਰ ਇਕ ਦੇ ਦਿਲ ਨੂੰ ਟੁੰਬਦਾ ਸੀ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਗੌਰਵਮਈ ਹੈ। ਉਨ੍ਹਾਂ ਨੇ ਤੀਜ ਦੇ ਤਿਉਹਾਰ ਦੇ ਪਿਛੋਕੜ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਤੀਜ ਸਾਵਣ ਦੇ ਮਹੀਨੇ ਦਾ ਤਿਉਹਾਰ ਹੈ ਜੋ ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸੂਬੇ ਦੀ ਹਰਿਆਲੀ ਨੂੰ ਸੰਭਾਲਦੇ ਹੋਏ ਖੁਸ਼ਹਾਲੀ ਵਿੱਚ ਵਾਧਾ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਵੀ ਮੌਜੂਦ ਸਨ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਹੋ ਸਕੇ। ਇਸ ਤਰ੍ਹਾਂ ‘ਤੀਆਂ ਤੀਜ ਦੀਆਂ’ ਦਾ ਇਹ ਪ੍ਰੋਗਰਾਮ ਅਜੋਕੀ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਨਾਲ ਜੋੜਦਾ ਹੋਇਆ ਅਮਿੱਟ ਯਾਦਾਂ ਛੱਡ ਗਿਆ।