ਸਵੀਪ ਟੀਮ ਨੇ ਵੋਟਰ ਜਾਗਰੂਕਤਾ ਤਹਿਤ ਭਾਸ਼ਣ ਤੇ ਪੋਸਟਰ ਮੁਕਾਬਲੇ ਕਰਵਾਏ ਸਵੀਪ ਟੀਮ ਨੇ ਵੋਟਰ ਜਾਗਰੂਕਤਾ ਤਹਿਤ ਭਾਸ਼ਣ ਤੇ ਪੋਸਟਰ ਮੁਕਾਬਲੇ ਕਰਵਾਏ
Publish Date: Wed, 09 Sep 2026 07:16 PM (IST)
Updated Date: Thu, 10 Sep 2026 04:05 AM (IST)
ਫੋਟੋ : 24 ਕੈਪ਼ਸਨ : ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੋਸਟਰ ਮੁਕਾਬਲੇ ਵਿਚ ਭਾਗ ਲੈਂਦੇ ਵਿਦਿਆਰਥੀ ਅਤੇ ਸਵੀਪ ਟੀਮ ਦੇ ਮੈਂਬਰ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ)-92 ’ਚ ਸਵੀਪ ਗਤੀਵਿਧੀਆਂ ਤਹਿਤ ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਗੁਰਬਖ਼ਸ਼ ਲਾਲ ਨੇ ਵਿਦਿਆਰਥੀਆਂ ਨੂੰ ਵੋਟ ਦੇ ਮਹੱਤਵ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਫਾਰਮ-6 ਤੇ ਵੋਟਰ ਵੇਰਵਿਆਂ ’ਚ ਸੋਧ ਲਈ ਫਾਰਮ-8 ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਚੱਲ ਰਹੀ ਐੱਸਆਈਆਰ ਪ੍ਰਕਿਰਿਆ ਦੌਰਾਨ ਪ੍ਰਾਪਤ ਇਤਰਾਜ਼ਾਂ ਦੇ ਨਿਪਟਾਰੇ ਸਬੰਧੀ ਵੀ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਲੈਕਚਰਾਰ ਲਖਵਿੰਦਰ ਸੋਨੀ, ਅਨਮੋਲ ਗਰਗ ਤੇ ਕਲਪਨਾ ਸਿੰਗਲਾ ਦੀ ਅਗਵਾਈ ਹੇਠ ਪੋਸਟਰ ਮੁਕਾਬਲੇ ਕਰਵਾਏ ਗਏ। ਮਨਮੀਤ ਨੇ ਪਹਿਲਾ, ਰਵਨੀਤ ਨੇ ਦੂਜਾ ਅਤੇ ਸ਼ੁਭਕਰਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ’ਚ ਇਸ਼ਮੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਸ਼ਦੀਪ ਸਿੰਘ ਬਰਾੜ ਅਤੇ ਮਹਿਕ ਨੇ ਵੀ ਪੋਸਟਰ ਮੁਕਾਬਲੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ। ਜੇਤੂ ਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਟੀਮ ਮੈਂਬਰ ਜੌਨੀ ਸਿੰਗਲਾ ਨੇ ਈਸੀਆਈਐਨਈਟੀ ਐਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਜਦਕਿ ਸੁਭਾਸ਼ ਚੰਦ ਨੇ ਵਿਦਿਆਰਥੀਆਂ ਤੋਂ ਐਪ ਡਾਊਨਲੋਡ ਕਰਵਾ ਕੇ ਫਾਰਮ-6, 7 ਤੇ 8 ਭਰਨ ਦੀ ਪ੍ਰਕਿਰਿਆ ਸਮਝਾਈ। ਇਸ ਮੌਕੇ ਇੰਚਾਰਜ ਪ੍ਰਿੰਸੀਪਲ ਨਰਿੰਦਰ, ਈਐਲਸੀ ਇੰਚਾਰਜ ਮਨਜੀਤ ਸਿੰਘ ਭੁੱਲਰ, ਸਵੀਪ ਟੀਮ ਮੈਂਬਰ ਸੁਮੀਤ ਗੋਇਲ, ਨੀਰੂ ਚਾਵਲਾ ਅਤੇ ਦੀਪਕ ਬਾਂਸਲ ਹਾਜ਼ਰ ਸਨ।