ਮਲੂਕਾ ਸਕੂਲ ‘ਚ ਸਵੱਛਤਾ ਪੰਦਰਵਾੜਾ ਮਨਾਇਆ ਮਲੂਕਾ ਸਕੂਲ ‘ਚ ਸਵੱਛਤਾ ਪੰਦਰਵਾੜਾ ਮਨਾਇਆ
Publish Date: Sat, 19 Sep 2026 04:16 PM (IST)
Updated Date: Sat, 19 Sep 2026 04:17 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਸਵੱਛਤਾ ਅਭਿਆਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਨੇ ਦੱਸਿਆ ਹੈ ਕਿ ਬੱਚਿਆਂ ਨੇ ਸਵੱਛਤਾ ਮੁਹਿੰਮ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਹਰ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵਧੀਆ ਸ਼ਮੂਲੀਅਤ ਦਰਜ਼ ਕਰਵਾਈ। ਦਿਨ-ਬ-ਦਿਨ ਅਧਿਆਪਕਾਂ ਨੇ ਸਫ਼ਾਈ ਮੁਹਿੰਮ ਲਈ ਬੱਚਿਆਂ ਦੀ ਅਗਵਾਈ ਕੀਤੀ। ਬਾਹਰੋਂ ਆਏ ਬੁਲਾਰਿਆਂ ਨੇ ਬੱਚਿਆਂ ਨੂੰ ਸਰੀਰਕ ਸਫ਼ਾਈ , ਸਿਹਤ ਸੰਭਾਲ, ਘਰ ਅਤੇ ਸਕੂਲ ਸੰਸਥਾਵਾਂ ਦੀ ਸਫ਼ਾਈ ਆਦਿ ਸੰਬੰਧੀ ਜਾਣਕਾਰੀ ਦਿੰਦੇ ਭਵਿੱਖ ਵਿੱਚ ਇਸ ਮੁਹਿੰਮ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਪੰਦਰਵਾੜੇ ਤਹਿਤ ਬੱਚਿਆਂ ਵੱਲੋਂ ਸਫ਼ਾਈ ਮੁਹਿੰਮ ਅਤੇ ਪਾਣੀ ਦੀ ਸੰਭਾਲ ਸੰਬੰਧੀ ਸਲੋਗਨ ਅਤੇ ਪੋਸਟਰ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਸੁੰਦਰ ਲਿਖਾਈ, ਭਾਸ਼ਨ, ਕੁਇਜ਼, ਕਵਿਤਾ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਲੱਗਭੱਗ 50 ਵਿਦਿਆਰਥੀਆਂ ਨੇ ਭਾਗ ਲਿਆ। ਹਰਜਿੰਦਰ ਸਿੰਘ ਬੁਰਜ ਥਰੋੜ ਨੇ ਦੱਸਿਆ ਹੈ ਕਿ ਇਹਨਾਂ ਮੁਕਾਬਲਿਆ ਦੌਰਾਨ ਬੱਚਿਆਂ ਨੂੰ ਆਪਣੇ ਹੁਨਰ ਨੂੰ ਉਘਾੜਨ ਦਾ ਅਵਸਰ ਮਿਲਦਾ ਹੈ ਅਤੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮੁਕਾਬਲਿਆ ਵਿੱਚੋਂ ਪਹਿਲੀਆਂ ਤਿੰਨ-ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਸਮੇਂ ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ ਬੱਬੂ, ਰਾਜਵਿੰਦਰ ਕੌਰ ਅਤੇ ਮਨਦੀਪ ਕੌਰ (ਸਾਰੇ ਅਧਿਆਪਕ), ਸੁਖਦੇਵ ਸਿੰਘ ਚੇਅਰਮੈਨ ਐਸਐਮਸੀ ਆਦਿ ਸਨ।