ਸੁਖਰਾਜ ਸਿੰਘ ਸਿੱਧੂ ਅਤੇ ਉਪ-ਕੁਲਪਤੀ ਡਾ. ਬਲਰਾਜ ਸਿੰਘ ਵੱਲੋਂ ਡਾ. ਕੰਵਲਜੀਤ ਕੌਰ ਦੀ ਨਵਪ੍ਰਕਾਸ਼ਤ ਕਿਤਾਬ ਜਾਰੀ ਸੁਖਰਾਜ ਸਿੰਘ ਸਿੱਧੂ ਅਤੇ ਉਪ-ਕੁਲਪਤੀ ਡਾ. ਬਲਰਾਜ ਸਿੰਘ ਵੱਲੋਂ ਡਾ. ਕੰਵਲਜੀਤ ਕੌਰ ਦੀ ਨਵਪ੍ਰਕਾਸ਼ਤ ਕਿਤਾਬ ਜਾਰੀ
Publish Date: Tue, 10 Nov 2026 06:47 PM (IST)
Updated Date: Tue, 10 Nov 2026 06:51 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ, ਜੀਕੇਯੂ ਦੇ ਅਕਾਦਮਿਕ ਬਲਾਕ ਵਿੱਚ ਆਯੋਜਿਤ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ, ਡਾ. ਬਲਰਾਜ ਸਿੰਘ ਅਤੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਵਰਸਿਟੀ ਦੇ ਨਿਰਦੇਸ਼ਕ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਡਾ. ਕੰਵਲਜੀਤ ਕੌਰ ਅਤੇ ਬੰਗਲਾਦੇਸ਼ ਤੋਂ ਉਹਨਾਂ ਦੇ ਵਿਦਿਆਰਥੀ ਨਜ਼ਮੁੱਲ ਕਾਦਿਰ ਕਾਇਕੈਬਾਦ ਵੱਲੋਂ ਲਿਖੀ ਕਿਤਾਬ “ਖੋਜ ਡਿਜ਼ਾਈਨ ਅਤੇ ਅਕਾਦਮਿਕ ਖੋਜਾਂ ਦੇ ਨਿਯਮ” ਜਾਰੀ ਕੀਤੀ ਗਈ। ਲੇਖਕਾਂ ਨੂੰ ਪ੍ਰਬੰਧਕੀ ਨਿਰਦੇਸ਼ਕ ਸ. ਸਿੱਧੂ ਅਤ ਹੋਰਨਾਂ ਵੱਲੋਂ ਵਧਾਈ ਦਿੰਦਿਆਂ ਇਸ ਕਿਤਾਬ ਨੂੰ ਵਿਗਿਆਨਿਕ ਖੋਜ ਲਈ ਇਕ ਜ਼ਰੂਰੀ ਦਸਤਾਵੇਜ਼ ਦੱਸਿਆ ਗਿਆ, ਜੋ ਕਿ ਉਹਨਾਂ ਦੇ ਵਿਸ਼ੇ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ। ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਹ ਕਿਤਾਬ ਯੂਨੀਵਰਸਿਟੀ ਦੇ ਸਮਰੱਥ ਵਿਦਿਆਰਥੀ ਲੇਖਕਾਂ ਦੇ ਲਾਭ ਲਈ ਵਧੀਆ ਕਿਤਾਬਾਂ ਲਿਖਣ ਲਈ ਪ੍ਰੇਰਿਦੀ ਹੈ, ਜੋ ਉਸ ਲੜੀ ਦਾ ਹਿੱਸਾ ਹੈ। ਉਹਨਾਂ ਦੋਹਾਂ ਲੇਖਕਾਂ ਨੂੰ ਇਸ ਅਕਾਦਮਿਕ ਕਾਰਜ ਲਈ ਵਧਾਈ ਦਿੱਤੀ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਵੱਲੋਂ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਕਿ ਇਹ ਕਿਤਾਬ ਦੋ ਦੇਸ਼ਾਂ ਦੇ ਲੇਖਕਾਂ ਵੱਲੋਂ ਸਾਂਝੇ ਤੌਰ ਤੇ ਲਿਖੀ ਗਈ ਹੈ। ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਕਿਹਾ ਕਿ ਨੇ ਸੂਖਮ ਕਲਾਵਾਂ ਵਰਗੇ ਵਿਸ਼ੇ ਤੇ ਵਿਗਿਆਨਿਕ ਖੋਜ ਕਰਨ ਲਈ ਅਜਿਹੀ ਕਿਤਾਬ ਦੀ ਲੋੜ ਸੀ, ਜਿਸ ਨੂੰ ਉਹਨਾਂ ਨੇ ਬੰਗਲਾਦੇਸ਼ ਦੇ ਆਪਣੇ ਵਿਦਿਆਰਥੀ ਨਾਲ ਮਿਲ ਕੇ ਪੂਰਾ ਕੀਤਾ ਹੈ।