ਵਿਦਿਆਰਥੀਆਂ ਨੇ ਕੀਤਾ ਵੇਰਕਾ ਮਿਲਕ ਪਲਾਂਟ ਦਾ ਵਿਦਿਅਕ ਦੌਰਾ ਵਿਦਿਆਰਥੀਆਂ ਨੇ ਕੀਤਾ ਵੇਰਕਾ ਮਿਲਕ ਪਲਾਂਟ ਦਾ ਵਿਦਿਅਕ ਦੌਰਾ
Publish Date: Thu, 17 Sep 2026 05:22 PM (IST)
Updated Date: Fri, 18 Sep 2026 04:06 AM (IST)
ਵੇਰਕਾ ਮਿਲਕ ਪਲਾਂਟ ਵਿਖੇ ਦੁੱਧ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਗੁਣਵੱਤਾ ਨਿਯੰਤਰਣ ਬਾਰੇ ਹਾਸਲ ਕੀਤੀ ਜਾਣਕਾਰੀ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਦੇ ਬੀਐੱਸਸੀ.ਐਗਰੀਕਲਚਰ (ਆਨਰਜ਼) 2 4 ਸਾਲਾ ਪ੍ਰੋਗਰਾਮ ਦੇ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਵੇਰਕਾ ਮਿਲਕ ਪਲਾਂਟ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਹ ਦੌਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਦੇ ਐਸੋਸੀਏਟ ਡੀਨ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਧੁਨਿਕ ਡੇਅਰੀ ਪ੍ਰੋਸੈਸਿੰਗ ਪਲਾਂਟ ਦੇ ਕੰਮਕਾਜ ਸਬੰਧੀ ਵਿਹਾਰਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਦੁੱਧ ਦੀ ਪ੍ਰੋਸੈਸਿੰਗ, ਗੁਣਵੱਤਾ ਨਿਯੰਤਰਣ, ਪੈਕੇਜਿੰਗ ਅਤੇ ਵੱਖ-ਵੱਖ ਡੇਅਰੀ ਉਤਪਾਦਾਂ ਦੇ ਉਤਪਾਦਨ ਨਾਲ ਸਬੰਧਤ ਵੱਖ-ਵੱਖ ਪੱਖਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਦੁੱਧ ਦੀ ਖਰੀਦ, ਆਈਸਕ੍ਰੀਮ ਯੂਨਿਟ, ਘਿਓ ਯੂਨਿਟ, ਮਾਈਕ੍ਰੋਬਾਇਓਲੋਜੀ ਲੈਬਾਰਟਰੀ, ਗੁਣਵੱਤਾ ਭਰੋਸਾ, ਪੈਕੇਜਿੰਗ ਤੇ ਉਤਪਾਦਾਂ ਦੀ ਵੰਡ ਨਾਲ ਸਬੰਧਤ ਵੱਖ-ਵੱਖ ਪੜਾਵਾਂ ਦਾ ਨਿਰੀਖਣ ਕੀਤਾ। ਇਸ ਦੌਰੇ ਰਾਹੀਂ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਪ੍ਰਾਪਤ ਕੀਤੀ ਸਿੱਖਿਆ ਨੂੰ ਡੇਅਰੀ ਤੇ ਫੂਡ-ਪ੍ਰੋਸੈਸਿੰਗ ਖੇਤਰ ਵਿੱਚ ਇਸਦੇ ਵਿਹਾਰਕ ਉਪਯੋਗ ਨਾਲ ਜੋੜਨ ਦਾ ਮੌਕਾ ਮਿਲਿਆ। ਇਸ ਮੌਕੇ ਡਾ. ਲਵਜੀਤ ਕੌਰ ਸਹਾਇਕ ਪ੍ਰੋਫੈਸਰ, ਅਤੇ ਡਾ. ਕੁਮਿੰਦਰ ਕੌਰ, ਟੀਚਿੰਗ ਅਸਿਸਟੈਂਟ, ਵੀ ਵਿਦਿਆਰਥੀਆਂ ਦੇ ਨਾਲ ਹਾਜ਼ਰ ਸਨ। ਦੌਰੇ ਦੇ ਸੁਚੱਜੇ ਪ੍ਰਬੰਧ ਲਈ ਸ੍ਰੀ ਪ੍ਰਭਸ਼ਰਨ ਸਿੰਘ ਅਤੇ ਸ੍ਰੀ ਤਰਨਵੀਰ ਸਿੰਘ ਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।