ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਲਹਿਰਾਇਆ ਪਰਚਮ ਸੇਂਟ ਜੇਵਿਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਲਹਿਰਾਇਆ ਪਰਚਮ
Publish Date: Thu, 20 Aug 2026 05:18 PM (IST)
Updated Date: Fri, 21 Aug 2026 04:03 AM (IST)
* ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ, ਕਈ ਖਿਡਾਰੀਆਂ ਨੇ ਜਿੱਤੇ ਤਮਗੇ * ਤੀਰਅੰਦਾਜ਼ੀ ਤੇ ਸ਼ੂਟਿੰਗ ’ਚ ਖਿਡਾਰੀਆਂ ਦੀ ਸਟੇਟ ਪੱਧਰ ਲਈ ਚੋਣ ਫੋਟੋ : 16 ਕੈਪ਼ਸਨ : ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀ ਆਪਣੇ ਤਮਗਿਆਂ ਸਮੇਤ ਸਕੂਲ ਅਧਿਆਪਕਾਂ ਨਾਲ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ : ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਕਈ ਖਿਡਾਰੀਆਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ। ਸ਼ੂਟਿੰਗ ਮੁਕਾਬਲੇ ’ਚ ਅੰਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਸਟੇਟ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਰੈਸਲਿੰਗ ਮੁਕਾਬਲਿਆਂ ’ਚ ਅਵਨੀਤ ਕੌਰ (46 ਕਿੱਲੋਗ੍ਰਾਮ) ਤੇ ਇਸ਼ਰੀਤ ਕੌਰ (65 ਕਿੱਲੋਗ੍ਰਾਮ) ਨੇ ਕਾਂਸੀ ਦੇ ਤਮਗੇ ਜਿੱਤੇ। ਸਹਿਜਪ੍ਰੀਤ ਸਿੰਘ (68 ਕਿੱਲੋਗ੍ਰਾਮ) ਨੇ ਚਾਂਦੀ ਦਾ ਤਮਗਾ ਹਾਸਲ ਕੀਤਾ, ਜਦਕਿ ਪਵਨਪ੍ਰੀਤ ਸਿੰਘ (65 ਕਿੱਲੋਗ੍ਰਾਮ) ਨੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਅੰਡਰ-19 ਗਰਲਜ਼ ਰਿਕਰਵ ਤੀਰਅੰਦਾਜ਼ੀ ਵਿਚ ਅਰਮਾਨਦੀਪ ਕੌਰ ਨੇ ਸੋਨੇ, ਪ੍ਰਾਚੀ ਨੇ ਚਾਂਦੀ ਅਤੇ ਖੁਸ਼ਦੀਪ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਤਨਵੀਰ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਸਾਰਿਆਂ ਦੀ ਸਟੇਟ ਪੱਧਰ ਲਈ ਚੋਣ ਹੋਈ। ਅੰਡਰ-19 ਬੋਇਜ਼ ਵਰਗ ਵਿੱਚ ਕਰਨਜੋਤ ਸਿੰਘ ਨੇ ਚਾਂਦੀ ਅਤੇ ਅਰਮਾਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ, ਜਦਕਿ ਲਵਹਰਨੀਨ ਦੀ ਵੀ ਸਟੇਟ ਲਈ ਚੋਣ ਹੋਈ। ਅੰਡਰ-17 ਬੋਇਜ਼ ਵਰਗ ਵਿਚ ਸ਼ੁਭਮੀਤ ਸਿੰਘ ਅਤੇ ਅੰਡਰ-14 ਵਿਚ ਅਸ਼ਵਮੀਤ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ। ਅਸ਼ਵਮੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਸਟੇਟ ਪੱਧਰ ਲਈ ਚੁਣਿਆ ਗਿਆ। ਅੰਡਰ-17 ਗਰਲਜ਼ ਵਰਗ ਵਿਚ ਨੋਬਲਪ੍ਰੀਤ ਕੌਰ ਦੀ ਵੀ ਸਟੇਟ ਲਈ ਚੋਣ ਹੋਈ। ਸਕੂਲ ਮੈਨੇਜਮੈਂਟ ਦੇ ਮੈਂਬਰ ਨਰਿੰਦਰ ਕੁਮਾਰ ਗੋਇਲ, ਜੈਪਾਲ ਗਰਗ ਅਤੇ ਮਹਿੰਦਰ ਪਾਲ ਗਰਗ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਕੋਚਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਸਾਰੇ ਚੁਣੇ ਗਏ ਖਿਡਾਰੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।