ਨਛੱਤਰ ਸਿੰਘ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਟੂਰ ਲਗਾਇਆ ਨਛੱਤਰ ਸਿੰਘ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਟੂਰ ਲਗਾਇਆ
Publish Date: Tue, 06 Oct 2026 04:02 PM (IST)
Updated Date: Tue, 06 Oct 2026 04:05 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵੱਲੋਂ ਪ੍ਰਿੰਸੀਪਲ ਜਗਦੀਪ ਸਿੰਘ ਪਨੇਸਰ ਦੀ ਪ੍ਰਵਾਨਗੀ ਨਾਲ ਵਿਦਿਆਰਥੀਆਂ ਨੂੰ ਤਿੰਨ ਦਿਨ ਲਈ ਸ੍ਰੀ ਧਾਰਮਿਕ ਟੂਰ ’ਤੇ ਲਿਜਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ (ਲੁਧਿਆਣਾ), ਗੁਰਦੁਆਰਾ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਸ੍ਰੀ ਚੋਲਾ ਸਾਹਿਬ ਘੁਡਾਣੀ ਕਲਾਂ, ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ, ਗੁਰਦੁਵਾਰਾ ਸ੍ਰੀ ਭੱਠਾ ਸਾਹਿਬ, ਗੁਰਦੁਵਾਰਾ ਸ੍ਰੀ ਚਮਕੌਰ ਸਾਹਿਬ, ਗੁਰਦੁਆਰਾ ਸ੍ਰੀ ਕਟਾਣੀ ਸਾਹਿਬ (ਦੇਗਸਰ)- ਰਾਜਗੜ੍ਹ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ, ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਆਨੰਦਪੁਰ ਸਾਹਿਬ-ਤਖ਼ਤ ਕੇਸਗੜ੍ਹ, ਸੀਸ ਗੰਜ ਸਾਹਿਬ, ਵਿਰਾਸਤ ਏ ਖਾਲਸਾ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਦਾਸਤਾਨ ਏ ਸ਼ਹਾਦਤ (ਚਮਕੌਰ ਸਾਹਿਬ), ਗੁਰਦੁਆਰਾ ਸ੍ਰੀ ਗੁਰੂ ਕਾ ਲਾਹੌਰ, ਗੁਰਦੁਵਾਰਾ ਸਿਹਰਾ ਸਾਹਿਬ ਸਾਹਿਬ, ਗੁਰਦੁਆਰਾ ਆਲਮਗੀਰ ਮੰਜੀ ਸਾਹਿਬ, ਤਪੋਬਣ ਢੱਕੀ ਸਾਹਿਬ ਆਦਿ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ। ਇਸ ਟੂਰ ਵਿਚ 35 ਵਿਦਿਆਰਥੀਆਂ ਤੇ 10 ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਜਗਦੀਪ ਸਿੰਘ ਪਨੇਸਰ, ਧਾਰਮਿਕ ਵਿਸ਼ੇ ਦੇ ਅਧਿਆਪਕ ਕੁਲਵੰਤ ਸਿੰਘ, ਚੇਅਰਪਰਸ਼ਨ ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਸੁਖਦੀਪ ਕੌਰ, ਨਵਦੀਪ ਕੌਰ, ਕਰਮਜੀਤ ਕੌਰ ਅਤੇ ਕੁਲਵੀਰ ਕੌਰ ਹਾਜ਼ਰ ਸਨ।