ਵਿੱਦਿਅਕ ਦੌਰੇ ’ਚ ਵਿਦਿਆਰਥੀਆਂ ਨੇ ਸਿੱਖੇ ਜੀਵਨ ਪਾਠ ਵਿੱਦਿਅਕ ਦੌਰੇ ’ਚ ਵਿਦਿਆਰਥੀਆਂ ਨੇ ਸਿੱਖੇ ਜੀਵਨ ਪਾਠ
Publish Date: Fri, 02 Oct 2026 06:05 PM (IST)
Updated Date: Fri, 02 Oct 2026 06:07 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੁੱਲੂ-ਮਨਾਲੀ, ਸੋਲਾਂਗ ਵੈਲੀ ਅਤੇ ਸਿੱਸੂ ਝੀਲ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਨ ਦੇ ਨਾਲ-ਨਾਲ ਹਿਮਾਚਲ ਦੀ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਸਥਾਨਕ ਜੀਵਨ-ਸ਼ੈਲੀ ਨੂੰ ਨੇੜਿਓਂ ਜਾਣਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਹਿਡਿੰਬਾ ਦੇਵੀ ਮੰਦਰ, ਤਿੱਬਤੀ ਮੱਠ, ਅਟਲ ਟਨਲ, ਵਸ਼ਿਸ਼ਠ ਮੰਦਰ, ਸਿੱਸੂ ਝੀਲ, ਸੋਲਾਂਗ ਵੈਲੀ ਅਤੇ ਜੋਗਿਨੀ ਵਾਟਰਫਾਲ ਸਮੇਤ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਰੋਪਵੇਅ, ਜ਼ਿਪਲਾਈਨ, ਟਿਊਬਿੰਗ ਅਤੇ ਟਰੈਕਿੰਗ ਵਰਗੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮਨਾਲੀ ਦੇ ਮਾਲ ਰੋਡ ’ਤੇ ਖ਼ਰੀਦਦਾਰੀ ਅਤੇ ਕੁੱਲੂ ਸ਼ਾਲ ਫੈਕਟਰੀ ਦੇ ਦੌਰੇ ਰਾਹੀਂ ਉਨ੍ਹਾਂ ਨੇ ਸਥਾਨਕ ਕਲਾ ਤੇ ਹੱਥ-ਕਲਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਨਦੀ ਕਿਨਾਰੇ ਸਮੂਹਿਕ ਲੰਚ ਅਤੇ ਕੁਦਰਤ ਦੀ ਗੋਦ ਵਿੱਚ ਬੋਨਫਾਇਰ ਦੌਰਾਨ ਵਿਦਿਆਰਥੀਆਂ ਨੇ ਆਪਸੀ ਸਹਿਯੋਗ, ਅਨੁਸ਼ਾਸਨ, ਟੀਮ ਭਾਵਨਾ ਅਤੇ ਅਗਵਾਈ ਦੇ ਗੁਣਾਂ ਨੂੰ ਵਿਵਹਾਰਕ ਰੂਪ ਵਿੱਚ ਸਿੱਖਿਆ। ਦੌਰੇ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ, ਪੌਸ਼ਟਿਕ ਭੋਜਨ ਅਤੇ ਠਹਿਰਾਅ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਤੇ ਸਾਰੀਆਂ ਗਤੀਵਿਧੀਆਂ ਅਧਿਆਪਕਾਂ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਕਮਲੇਸ਼ ਸਰਾਫ਼ ਨੇ ਕਿਹਾ ਕਿ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਬਾਹਰ ਨਿਕਲ ਕੇ ਕੁਦਰਤ, ਸੱਭਿਆਚਾਰ ਅਤੇ ਅਸਲ ਜੀਵਨ ਦੇ ਤਜਰਬਿਆਂ ਨਾਲ ਜੋੜਦੇ ਹਨ।