ਸੇਂਟ ਜ਼ੇਵੀਅਰਜ਼ ਈ-ਸਕੂਲ ਨੇ ਵਿਦਿਅਕ ਟੂਰ ਲਾਇਆ ਸੇਂਟ ਜ਼ੇਵੀਅਰਜ਼ ਈ-ਸਕੂਲ ਸੰਗਤ ਨੇ ਮਨਾਲੀ ਦਾ ਵਿਦਿਅਕ ਟੂਰ ਲਾਇਆ
Publish Date: Wed, 09 Sep 2026 06:47 PM (IST)
Updated Date: Thu, 10 Sep 2026 04:02 AM (IST)
ਫੋਟੋ : 1 ਕੈਪਸ਼ਨ : ਵਿਦਿਅਕ ਟੂਰ ਦੌਰਾਨ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ। ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਵੱਲੋਂ ਵਿਦਿਆਰਥੀਆਂ ਲਈ 3 ਤੋਂ 6 ਸਤੰਬਰ 2026 ਤੱਕ ਮਨਾਲੀ ਦਾ ਚਾਰ ਰੋਜ਼ਾ ਵਿਦਿਅਕ ਤੇ ਮਨੋਰੰਜਕ ਟੂਰ ਲਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕੁਦਰਤ, ਇਤਿਹਾਸ, ਸੱਭਿਆਚਾਰ ਅਤੇ ਵਿਹਾਰਕ ਸਿੱਖਿਆ ਨਾਲ ਜੁੜਨ ਦਾ ਮੌਕਾ ਮਿਲਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਹਿਡਿੰਬਾ ਦੇਵੀ ਮੰਦਰ, ਕਲੱਬ ਹਾਊਸ, ਪਰਸ਼ਾ ਝਰਨਾ, ਸੋਲੰਗ ਵੈਲੀ, ਸਿਸੂ, ਸਨੋ ਪੁਆਇੰਟ ਅਤੇ ਅਟਲ ਟਨਲ ਸਮੇਤ ਕਈ ਪ੍ਰਮੁੱਖ ਸਥਾਨਾਂ ਦਾ ਦੌਰਾ ਕੀਤਾ। ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ, ਹਰੇ-ਭਰੇ ਪਹਾੜਾਂ ਅਤੇ ਝਰਨਿਆਂ ਦੇ ਮਨਮੋਹਕ ਨਜ਼ਾਰਿਆਂ ਨੇ ਵਿਦਿਆਰਥੀਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। 5 ਸਤੰਬਰ ਨੂੰ ਸਿਸੂ ਦੀਆਂ ਖੂਬਸੂਰਤ ਪਹਾੜੀ ਵਾਦੀਆਂ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਦੇ ਸਨਮਾਨ ’ਚ ਕੇਕ ਕੱਟਣ ਦੀ ਰਸਮ ਵੀ ਹੋਈ। ਟੂਰ ਦੇ ਪ੍ਰਬੰਧ ਚੇਅਰਮੈਨ ਸ੍ਰੀ ਅਮਿਤ ਗੁਪਤਾ ਦੀ ਅਗਵਾਈ ਹੇਠ ਕੀਤੇ ਗਏ। ਸਕੂਲ ਦੇ ਸਲਾਹਕਾਰ ਲਵਿਸ਼ ਗੁਪਤਾ (ਐਡਵੋਕੇਟ) ਅਤੇ ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਵੱਲੋਂ ਵੀ ਵਿਦਿਆਰਥੀਆਂ ਦੀ ਸੁਰੱਖਿਆ, ਸੁਵਿਧਾ ਅਤੇ ਸੁਚੱਜੇ ਪ੍ਰਬੰਧਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। 6 ਸਤੰਬਰ ਨੂੰ ਵਿਦਿਆਰਥੀ ਖੁਸ਼ੀ ਭਰੇ ਚਿਹਰਿਆਂ ਨਾਲ ਅਣਗਿਣਤ ਯਾਦਾਂ ਸਾਂਭ ਕੇ ਸਕੂਲ ਪਰਤੇ।