ਸੀਬੀਐੱਸਈ ਨੌਰਥ ਜ਼ੋਨ-2 ਹੈਂਡਬਾਲ ਵਿਚ ਸੇਂਟ ਜ਼ੇਵੀਅਰ ਬਠਿੰਡਾ ਦੀਆਂ ਟੀਮਾਂ ਨੇ ਮਾਰੀਆਂ ਮੱਲਾਂ ਸੀਬੀਐੱਸਈ ਨੌਰਥ ਜ਼ੋਨ-2 ਹੈਂਡਬਾਲ ਵਿਚ ਸੇਂਟ ਜ਼ੇਵੀਅਰ ਬਠਿੰਡਾ ਦੀਆਂ ਟੀਮਾਂ ਨੇ ਮਾਰੀਆਂ ਮੱਲਾਂ
Publish Date: Sat, 12 Sep 2026 04:25 PM (IST)
Updated Date: Sat, 12 Sep 2026 04:26 PM (IST)
ਸੀਨੀਅਰ ਸਟਾਫ਼ ਰਿਪੋਰਟਰ ਬਠਿੰਡਾ, ਸੀਬੀਐੱਸਈ ਨੌਰਥ ਜ਼ੋਨ-2 ਹੈਂਡਬਾਲ ਟੂਰਨਾਮੈਂਟ ਡੀਪੀਐੱਸ ਪਬਲਿਕ ਸਕੂਲ, ਪਾਣੀਪੱਤ ਵਿਖੇ 5 ਤੋਂ 10 ਸਤੰਬਰ ਤੱਕ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 (ਲੜਕੀਆਂ) ਵਰਗਾਂ ਦੀਆਂ ਕੁੱਲ 26 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਅੰਡਰ-14 ਵਰਗ ਵਿਚ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੀ ਟੀਮ ਨੇ ਸ਼ਾਹ ਸਤਨਾਮ ਸਕੂਲ, ਸਿਰਸਾ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ਵਿਚ ਵੀ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੀ ਟੀਮ ਨੇ ਮਾਇੰਡ ਟਰੀ ਸਕੂਲ, ਅੰਬਾਲਾ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੀਆਂ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਦੋਵੇਂ ਟੀਮਾਂ ਨੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਆਪਣੀ ਯੋਗਤਾ ਪੂਰੀ ਕਰ ਲਈ ਹੈ। ਨੈਸ਼ਨਲ ਮੁਕਾਬਲੇ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਕਰਵਾਏ ਜਾਣਗੇ। ਦੋਵੇਂ ਟੀਮਾਂ ਦੇ ਜਿੱਤ ਕੇ ਵਾਪਸ ਪਰਤਣ ’ਤੇ ਸਕੂਲ ਦੇ ਪ੍ਰਿੰਸੀਪਲ ਫ਼ਾਦਰ ਸਿਡਲੋਏ ਫੁਰਟਾਡੋ ਤੇ ਮੈਨੇਜਰ ਫ਼ਾਦਰ ਯੂਸੈਬੀਓ ਗੋਮਜ਼ ਵੱਲੋਂ ਖਿਡਾਰਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਕੋਆਰਡੀਨੇਟਰ ਮੈਡਮ ਅਰਚਨਾ ਰਾਜਪੂਤ, ਮੈਡਮ ਨੂਪੁਰ ਅਤੇ ਸਕੂਲ ਮੈਨੇਜਮੈਂਟ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਕੋਚ ਦਵਿੰਦਰਪਾਲ ਸਿੰਘ, ਕੋਚ ਲੱਕੀ ਸਰ ਤੇ ਕੋਚ ਮੈਡਮ ਸ਼ਿਵਦੀਪ ਕੌਰ ਨੂੰ ਵਧਾਈ ਦਿੱਤੀ।