ਸ਼੍ਰੀ ਰਾਮਾ ਨਾਟਕ ਕਲੱਬ ਮੌੜ ਮੰਡੀ ਵੱਲੋਂ ਸ੍ਰੀ ਰਾਮਲੀਲਾ ਦਾ ਸ਼ਾਨਦਾਰ ਆਗਾਜ਼
ਸ਼੍ਰੀ ਰਾਮਾ ਨਾਟਕ ਕਲੱਬ ਮੌੜ ਮੰਡੀ ਵੱਲੋਂ ਸ੍ਰੀ ਰਾਮਲੀਲ੍ਹਾ ਦਾ ਸ਼ਾਨਦਾਰ ਆਗਾਜ਼
Publish Date: Sun, 11 Oct 2026 04:35 PM (IST)
Updated Date: Sun, 11 Oct 2026 04:35 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸ਼੍ਰੀ ਰਾਮਾ ਨਾਟਕ ਕਲੱਬ ਮੌੜ ਮੰਡੀ ਵੱਲੋਂ ਪ੍ਰਧਾਨ ਤੇਜਿੰਦਰ ਬਾਂਸਲ ਦੀ ਯੋਗ ਪ੍ਰਧਾਨਗੀ ਹੇਠ ਸਾਲਾਨਾ ਸ੍ਰੀ ਰਾਮਲੀਲ੍ਹਾ ਦਾ ਆਗਾਜ਼ ਬੜੀ ਧੂਮਧਾਮ ਤੇ ਸ਼ਰਧਾਪੂਰਵਕ ਤਰੀਕੇ ਨਾਲ ਕੀਤਾ ਗਿਆ। ਰਾਮਲੀਲ੍ਹਾ ਦੇ ਪਹਿਲੇ ਦਿਨ ਸਮਾਗਮ ਦੇ ਮੁੱਖ ਮਹਿਮਾਨਾਂ ਵੱਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ ਤੇ ਸ੍ਰੀ ਰਾਮ ਜੀ ਦੀ ਪਵਿੱਤਰ ਆਰਤੀ ਉਤਾਰ ਕੇ ਨਾਟਕ ਦੀ ਸ਼ੁਰੂਆਤ ਕਰਵਾਈ ਗਈ। ਰਾਮਲੀਲ੍ਹਾ ਦੇ ਪਹਿਲੇ ਦ੍ਰਿਸ਼ ਚ ਰਾਵਣ-ਨੰਦੀ ਗਣ ਸੰਵਾਦ ਦਾ ਮੰਚਨ ਕੀਤਾ ਗਿਆ। ਇਸ ਦ੍ਰਿਸ਼ ਵਿਚ ਨੰਦੀ ਗਣ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਮਹੇਸ਼ ਕੁਮਾਰ ਮਿੰਕੂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਸੰਵਾਦਾਂ ਨਾਲ ਸਾਰੇ ਭਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਉਨ੍ਹਾਂ ਦੇ ਸ਼ਾਨਦਾਰ ਰੋਲ ਨੇ ਪੂਰੇ ਪੰਡਾਲ ਨੂੰ ਭਗਤੀ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਪੂਰਾ ਪੰਡਾਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਗੁਲਸ਼ਨ ਕੁਮਾਰ, ਪਰਸ਼ੋਤਮ ਜਿੰਦਲ, ਸੁਰੇਸ਼ ਕੁਮਾਰ ਪੱਪ, ਹੁਕਮ ਚੰਦ, ਰਜਿੰਦਰ ਕੁਮਾਰ, ਰਕੇਸ਼ ਕੁਮਾਰ, ਸੰਜੀਵ ਕੁਮਾਰ, ਰਜੀਵ ਕੁਮਾਰ ਸੈ਼ਲੀ, ਸੁਮਿਤ ਕੁਮਾਰ, ਮਾਸਟਰ ਪੰਕਜ ਤੇ ਹੋਰ ਮੌਜੂਦ ਸਨ।