ਖੇਡਾਂ ਬੱਚਿਆਂ ਦਾ ਸਰਵ ਪੱਖੀ ਵਿਕਾਸ ਲਈ ਜ਼ਰੂਰੀ : ਸਿੱਧੂ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕਿਆਂ ਦਾ ਸ਼ਾਨਦਾਰ ਆਗਾਜ਼
Publish Date: Thu, 17 Sep 2026 05:42 PM (IST)
Updated Date: Fri, 18 Sep 2026 04:08 AM (IST)
70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕਿਆਂ ਦਾ ਸ਼ਾਨਦਾਰ ਆਗਾਜ਼ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕਿਆਂ ਦਾ ਸ਼ਾਨਦਾਰ ਆਗਾਜ਼ ਕ੍ਰਿਕਟ ਗਰਾਊਂਡ, ਡੀਏਵੀ. ਕਾਲਜ ਬਠਿੰਡਾ ਵਿਖੇ ਹੋਇਆ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ.) ਬਠਿੰਡਾ ਚਮਕੌਰ ਸਿੰਘ ਸਿੱਧੂ ਅਤੇ ਬਲਾਕ ਨੋਡਲ ਅਫ਼ਸਰ-ਕਮ-ਪ੍ਰਿੰਸੀਪਲ ਆਸੂ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਖੇਡ ਕਨਵੀਨਰ ਕੁਲਵੀਰ ਸਿੰਘ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਵੱਲੋਂ ਮੁੱਖ ਮਹਿਮਾਨ ਚਮਕੌਰ ਸਿੰਘ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਚਮਕੌਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸਬਾਲ ਇੱਕ ਬਹੁਤ ਹੀ ਰੋਮਾਂਚਕ ਅਤੇ ਉਤਸ਼ਾਹ ਭਰਪੂਰ ਖੇਡ ਹੈ, ਜੋ ਖਿਡਾਰੀਆਂ ਵਿੱਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਇਕਾਗਰਤਾ, ਟੀਮ ਭਾਵਨਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ, ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਅਤੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅੱਜ ਹੋਏ ਬੇਸਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਮੈਚ ਵਿੱਚ ਸੰਗਰੂਰ ਨੇ ਮੋਗਾ ਨੂੰ 7-0 ਨਾਲ ਹਰਾਇਆ। ਦੂਜੇ ਮੈਚ ਵਿੱਚ ਫਿਰੋਜ਼ਪੁਰ ਨੇ ਮਲੇਰਕੋਟਲਾ ਨੂੰ 9-0 ਨਾਲ ਮਾਤ ਦਿੱਤੀ। ਤੀਜੇ ਮੈਚ ਵਿੱਚ ਬਠਿੰਡਾ ਨੇ ਫਰੀਦਕੋਟ ਨੂੰ 1-0 ਦੇ ਫ਼ਰਕ ਨਾਲ ਹਰਾਇਆ, ਜਦਕਿ ਚੌਥੇ ਮੈਚ ਵਿੱਚ ਅੰਮ੍ਰਿਤਸਰ ਨੇ ਮਾਨਸਾ ਨੂੰ 7-2 ਨਾਲ ਹਰਾ ਕੇ ਜਿੱਤ ਦਰਜ ਕੀਤੀ। ਸਾਰੇ ਮੈਚਾਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਹਰਜਿੰਦਰ ਸਿੰਘ ਲੈਕ ਫਿਜੀ, ਜਗਮੋਹਨ ਸਿੰਘ ਡੀ ਪੀ ਈ, ਇਸਟਪਾਲ ਸਿੰਘ ਡੀ ਪੀ ਈ, ਰਣਧੀਰ ਸਿੰਘ ਡੀ ਪੀ ਈ, ਸੁਖਜਿੰਦਰਪਾਲ ਕੌਰ ਡੀਪੀਈ, ਸਰਬਜੀਤ ਕੌਰ ਡੀਪੀਈ, ਨਵਦੀਪ ਕੌਰ ਡੀਪੀਈ, ਗੁਰਿੰਦਰਜੀਤ ਸਿੰਘ ਡੀਪੀਈ, ਹਰਪ੍ਰੀਤ ਸਿੰਘ ਡੀਪੀਈ ਅਤੇ ਹਰਭਗਵਾਨ ਦਾਸ ਪੀਟੀਆਈ ਆਦਿ ਹਾਜਰ ਰਹੇ।