ਗੋਨਿਆਣਾ ਮੰਡੀ ’ਚ ਸ੍ਰੀਮਦ ਭਾਗਵਤ ਕਥਾ 27 ਤੋਂ ਗੋਨਿਆਣਾ ਮੰਡੀ ਵਿਚ 27 ਸਤੰਬਰ ਤੋਂ ਹੋਵੇਗੀ ਸ੍ਰੀਮਦ ਭਾਗਵਤ ਕਥਾ
Publish Date: Thu, 24 Sep 2026 05:00 PM (IST)
Updated Date: Fri, 25 Sep 2026 04:04 AM (IST)
ਫੋਟੋ : 15 ਕੈਪਸ਼ਨ : ਪੰਚਾਇਤੀ ਗਊਸ਼ਾਲਾ ਵਿਚ ਹੋ ਰਹੇ ਧਾਰਮਿਕ ਸਮਾਗਮ ਵਿਚ ਸੱਦਾ ਦੇਣ ਜਾਂਦੇ ਹੋਏ ਪਤਵੰਤੇ। ਮਨਦੀਪ ਸਿੰਘ ਮੱਕੜ ਪੰਜਾਬੀ ਜਾਗਰਣ ਗੋਨਿਆਣਾ : ਗੋਨਿਆਣਾ-ਬਠਿੰਡਾ ਰੋਡ ’ਤੇ ਸਥਿਤ ਪੰਚਾਇਤੀ ਗਓਸ਼ਾਲਾ ਪ੍ਰਬੰਧਕ ਕਮੇਟੀ ਗੋਨਿਆਣਾ ਮੰਡੀ ਵੱਲੋਂ ਸ਼੍ਰੀ ਸ਼੍ਰੀ 1008 ਸਵਾਮੀ ਕੇਸ਼ਵਾਨੰਦ ਜੀ ਮਹਾਰਾਜ ਦੀ 18ਵੀਂ ਯਾਦ ਮੌਕੇ ਸ਼੍ਰੀ ਸ਼੍ਰੀ 1008 ਸਵਾਮੀ ਸੁਰੇਸ਼ ਮੁਨੀ ਜੀ ਹਰਿਦੁਆਰ ਵਾਲਿਆਂ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 27 ਸਤੰਬਰ ਤੋਂ 2 ਅਕਤੂਬਰ 2026 ਤੱਕ ਰੋਜ਼ਾਨਾ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਿਹਾ ਹੈ। ਇਸ ਮੌਕੇ ਕਥਾਵਾਚਕ ਕੁਲਦੀਪ ਸ਼ਾਸਤਰੀ ਜੀ ਸੰਗਤ ਨੂੰ ਪ੍ਰਵਚਨ ਸੁਣਾਉਣਗੇ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਧੀਰ ਕੁਮਾਰ ਗਰਗ ਨੇ ਦੱਸਿਆ ਕਿ ਕਥਾ ਰਾਹੀਂ ਵੈਦਿਕ ਸਨਾਤਨ, ਆਧਿਆਤਮਿਕ ਤੇ ਭਾਰਤੀ ਵਿਆਸ ਪਰੰਪਰਾ ਦੀ ਵਿਲੱਖਣ ਵਿਰਾਸਤ ਨਾਲ ਸੰਗਤ ਨੂੰ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਸਮਾਗਮ ਤਹਿਤ ਕਲਸ਼ ਯਾਤਰਾ 26 ਸਤੰਬਰ 2026, ਸ਼ਨੀਵਾਰ ਨੂੰ ਸ਼ਾਮ 4 ਵਜੇ ਕੱਢੀ ਜਾਵੇਗੀ। 3 ਅਕਤੂਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਹਵਨ ਯੱਗ ਤੇ ਗਊ ਪੂਜਨ ਕਰਵਾਇਆ ਜਾਵੇਗਾ। ਇਸ ਉਪਰੰਤ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਥਾ ਤੇ ਫਿਰ ਭੰਡਾਰਾ ਪ੍ਰਸ਼ਾਦ ਵਰਤਾਇਆ ਜਾਵੇਗਾ। ਪੰਚਾਇਤੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਮੰਗਤ ਰਾਏ ਗਰਗ, ਵਿਨੋਦ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਗਰਗ, ਪ੍ਰੇਮ ਭੂਸ਼ਣ, ਪ੍ਰਦੀਪ ਕੁਮਾਰ, ਪਵਨ ਕੁਮਾਰ ਸਿੰਗਲਾ, ਰਾਜਿੰਦਰ ਆਹੂਜਾ, ਰਾਜ ਕੁਮਾਰ, ਰਜਨੀਸ਼ ਗੋਇਲ, ਮੂਰਾਰੀ ਲਾਲ, ਪ੍ਰਸ਼ੋਤਮ ਦਾਸ ਸਿੰਗਲਾ, ਸ਼ੁਸ਼ੀਲ ਕੁਮਾਰ ਗਰਗ, ਲਛਮਣ ਦਾਸ ਸਿੰਗਲਾ, (ਪ੍ਰਧਾਨ) ਜੋਨੀ ਬਾਂਸਲ, ਮਨੋਜ਼ ਸਿੰਗਲਾ, ਵਿਪਨ ਟੰਡਣ, ਤਰੁਣ ਸਿੰਗਲਾ, ਨਰੋਤਮ ਦਾਸ ਸਿੰਗਲਾ, ਰਾਕੇਸ਼ ਚੌਧਰੀ ਵੱਲੋਂ ਸੰਗਤ ਨੂੰ ਪਰਿਵਾਰ ਸਮੇਤ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।