ਸ੍ਰੀ ਸਾਲਾਸਰ ਮੰਡਲ ਵੱਲੋਂ ਲਾਵਾਰਸ ਗਊਆਂ ਲਈ ਹਰੇ ਚਾਰੇ ਦੀ ਗੱਡੀ ਰਵਾਨਾ ਸ੍ਰੀ ਸਾਲਾਸਰ ਮੰਡਲ ਵੱਲੋਂ ਲਾਵਾਰਸ ਗਊਆਂ ਲਈ ਹਰੇ ਚਾਰੇ ਦੀ ਗੱਡੀ ਰਵਾਨਾ
Publish Date: Thu, 05 Nov 2026 04:41 PM (IST)
Updated Date: Thu, 05 Nov 2026 04:44 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸ੍ਰੀ ਸਾਲਾਸਰ ਮੰਡਲ ਵੱਲੋਂ ਲਾਵਾਰਸ ਗਊ ਵੰਸ ਦੀ ਸੇਵਾ ਲਈ ਪਿਛਲੇ ਲੰਮੇ ਸਮੇਂ ਤੋਂ ਹਰੇ ਚਾਰੇ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਸ਼ਹਿਰ ਵਿੱਚ ਕੋਈ ਵੀ ਗਊ ਭੁੱਖੀ ਨਾ ਰਹੇ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ, ਗਊਆਂ ਤੱਕ ਹਰਾ ਚਾਰਾ ਸੁਚੱਜੇ ਢੰਗ ਨਾਲ ਪਹੁੰਚਾਉਣ ਲਈ ਤੇਜ ਰਾਮ ਧਰਮ ਪਾਲ ਚੈਰੀਟੇਬਲ ਟਰਸਟ ਮੌੜ ਮੰਡੀ ਵੱਲੋਂ ਇੱਕ ਇਲੈਕਟ੍ਰੋਨਿਕ ਗੱਡੀ ਦਾਨ ਵਜੋਂ ਦਿੱਤੀ ਗਈ ਇਸ ਗੱਡੀ ਨੂੰ ਸਮਾਜ ਸੇਵੀ ਧਰਮਪਾਲ ਸਿੰਗਲਾ ਜੀ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਧਰਮਪਾਲ ਸਿੰਗਲਾ ਜੀ ਨੇ ਕਿਹਾ ਕਿ ਗਊ ਵੰਸ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਤੇ ਉਹ ਅੱਗੇ ਤੋਂ ਵੀ ਅਜਿਹੇ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ। ਇਸ ਮੌਕੇ ਸ੍ਰੀ ਸਾਲਾਸਰ ਮੰਡਲ ਦੇ ਚੇਅਰਮੈਨ ਤਰੁਨ ਕੁਮਾਰ ਨਿੱਕਾ ਅਤੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ ਨੇ ਧਰਮਪਾਲ ਸਿੰਗਲਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਰਮਪਾਲ ਜੀ ਮੌੜ ਮੰਡੀ ਦੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਸਹਿਯੋਗ ਪਾਉਂਦੇ ਹਨ। ਮੰਡਲ ਦੇ ਅਹੁਦੇਦਾਰਾਂ ਨੇ ਟਰਸਟ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੁਸ਼ੀਲ ਕੁਮਾਰ ਗਰਗ, ਮਾਸਟਰ ਸਤੀਸ਼ ਗੁਪਤਾ, ਆਸੂ, ਜੱਗੂ, ਤੋਂ ਇਲਾਵਾ ਮੰਡੀ ਨਿਵਾਸੀ ਅਤੇ ਗਊ ਸੇਵਕ ਮੌਜੂਦ ਸਨ