ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਜੁੱਤੀ ਪੇਂਟਿੰਗ ਵਰਕਸ਼ਾਪ ਕਰਵਾਈ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਜੁੱਤੀ ਪੇਂਟਿੰਗ ਵਰਕਸ਼ਾਪ ਕਰਵਾਈ
Publish Date: Mon, 02 Nov 2026 04:21 PM (IST)
Updated Date: Mon, 02 Nov 2026 04:23 PM (IST)
ਵਿਦਿਆਰਥਣਾਂ ਨੇ ਦਿਖਾਈ ਕਲਾਤਮਕ ਪ੍ਰਤਿਭਾ ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ, ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਵਿਦਿਆਰਥਣਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਨਵੇਂ ਕਿੱਤਾਮੁਖੀ ਹੁਨਰਾਂ ਨਾਲ ਜੋੜਨ ਦੇ ਉਦੇਸ਼ ਨਾਲ ਸਖੀ ਸਹੇਲੀ ਸੋਸਾਇਟੀ ਤੇ ਹੋਮ ਸਾਇੰਸ ਵਿਭਾਗ ਵੱਲੋਂ ‘ਦਸਤਕਾਰੀ’ ਸਿਰਲੇਖ ਹੇਠ ਜੁੱਤੀ ਪੇਂਟਿੰਗ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਆਪਣੀ ਕਲਾਤਮਕ ਸੋਚ ਦਾ ਪ੍ਰਗਟਾਵਾ ਕਰਦਿਆਂ ਰਵਾਇਤੀ ਪੰਜਾਬੀ ਜੁੱਤੀ ਨੂੰ ਰੰਗਾਂ ਤੇ ਮਨਮੋਹਕ ਡਿਜ਼ਾਈਨਾਂ ਰਾਹੀਂ ਨਵੀਂ ਦਿੱਖ ਦੇਣ ਦੀ ਕਲਾ ਸਿੱਖੀ। ਵਰਕਸ਼ਾਪ ਵਿਚ ਸੋਨਦੀਪ ਆਰਟ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਕਲਾ ਮਾਹਿਰ ਸੋਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਜੁੱਤੀਆਂ ’ਤੇ ਪੇਂਟਿੰਗ ਕਰਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੰਗਾਂ ਦੀ ਚੋਣ, ਫੁੱਲਾਂ ਅਤੇ ਹੋਰ ਆਕਰਸ਼ਕ ਡਿਜ਼ਾਈਨਾਂ ਦੀ ਬਣਤਰ ਸਮੇਤ ਜੁੱਤੀਆਂ ਨੂੰ ਸੁੰਦਰ ਰੂਪ ਦੇਣ ਦੇ ਵਿਹਾਰਕ ਤਰੀਕੇ ਸਿਖਾਏ। ਵਿਦਿਆਰਥਣਾਂ ਨੇ ਇਸ ਸਿਖਲਾਈ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਹੱਥੀਂ ਵੱਖ-ਵੱਖ ਡਿਜ਼ਾਈਨ ਤਿਆਰ ਕੀਤੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਵਿਹਾਰਕ ਤੇ ਕਿੱਤਾਮੁਖੀ ਸਿੱਖਿਆ ਦੇਣਾ ਵੀ ਬੇਹੱਦ ਜ਼ਰੂਰੀ ਹੈ। ਅਜਿਹੀਆਂ ਵਰਕਸ਼ਾਪਾਂ ਰਾਹੀਂ ਵਿਦਿਆਰਥਣਾਂ ਦੀ ਲੁਕਵੀਂ ਪ੍ਰਤਿਭਾ ਸਾਹਮਣੇ ਆਉਂਦੀ ਹੈ ਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਨਿਰਭਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਹੋਮ ਸਾਇੰਸ ਵਿਭਾਗ ਦੀ ਮੁਖੀ ਪ੍ਰੋ. ਸ਼ਾਲਿਨੀ ਸਹਿਗਲ ਨੇ ਕਿਹਾ ਕਿ ਹੁਨਰ-ਅਧਾਰਿਤ ਗਤੀਵਿਧੀਆਂ ਵਿਦਿਆਰਥਣਾਂ ਨੂੰ ਰਵਾਇਤੀ ਕਲਾਵਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੀ ਸਿਰਜਣਾਤਮਕ ਸੋਚ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਸਖੀ ਸਹੇਲੀ ਸੋਸਾਇਟੀ ਅਤੇ ਪ੍ਰੋ. ਰਾਜਵੀਰ ਕੌਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ।