ਨਗਰ ਪੰਚਾਇਤ ਮਲੂਕਾ 'ਤੇ ਸ੍ਰੋਮਣੀ ਅਕਾਲੀ ਦਲ ਕਾਬਜ਼, ਮਾਤਾ ਚਤਿੰਨ ਕੌਰ ਬਣੇ ਪ੍ਰਧਾਨ ਨਗਰ ਪੰਚਾਇਤ ਮਲੂਕਾ 'ਤੇ ਸ੍ਰੋਮਣੀ ਅਕਾਲੀ ਦਲ ਕਾਬਜ਼
Publish Date: Sat, 01 Aug 2026 04:15 PM (IST)
Updated Date: Sat, 01 Aug 2026 04:16 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਹਲਕਾ ਰਾਮਪੁਰਾ ਫੂਲ ਅਧੀਨ ਪੈਦੀ ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਪਦ ਦੀ ਚੋਣ ਸ੍ਰੋਮਣੀ ਅਕਾਲੀ ਦਲ ਨੇ ਜਿੱਤ ਲਈ ਹੈ। ਚੋਣ ਜਿੱਤਣ ਬਾਅਦ ਮਲੂਕਾ ਨਗਰ ਵਿਚ ਖੁਸ਼ੀ ਦਾ ਮਾਹੌਲ ਹੈ। ਹਾਲਾਕਿ ਸੱਤਾਧਾਰੀ ਧਿਰ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਦੀ ਨਗਰ ਪੰਚਾਇਤ ਦੀ ਚੋਣ ਜਿੱਤਣ ਲਈ ਹਰ ਹੱਥਕੰਡਾ ਅਪਣਾਇਆ, ਪਰ ਫ਼ਿਰ ਵੀ ਮਲੂਕਾ ਦੀ ਅਗਵਾਈ ਹੇਠ 11 ਵਿੱਚੋਂ 10 ਕੌਂਸਲਰ ਜੇਤੂ ਰਹੇ ਸਨ। ਸ਼ਨੀਵਾਰ ਨੂੰ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਚੋਣ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੰਪੰਨ ਹੋਈ, ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਮਾਤਾ ਚਤਿੰਨ ਕੌਰ ਪ੍ਰਧਾਨ ਚੁਣੇ ਗਏ ਹਨ। ਜਦ ਕਿ ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਬ੍ਰਿਛਪਾਲ ਸਿੰਘ ਮਲੂਕਾ ਮੀਤ ਪ੍ਰਧਾਨ ਚੁਣੇ ਗਏ। ਜ਼ਿਕਰਯੋਗ ਹੈ ਕਿ ਹਲਕਾ ਰਾਮਪੁਰਾ ਫੂਲ ਅਧੀਨ ਪੈਦੀਆਂ ਪੰਜ ਨਗਰ ਪੰਚਾਇਤਾਂ ਵਿਚੋਂ ਚਾਰ ਨਗਰ ਪੰਚਾਇਤ ਵਿਚ ਸੱਤਾਧਾਰੀ ਧਿਰ ਆਪਣੇ ਪ੍ਰਧਾਨ ਬਣਾਉਣ ਵਿਚ ਸਫਲ ਰਹੀ ਹੈ ਤੇ ਸੱਤਾਧਾਰੀ ਧਿਰ ਨਗਰ ਪੰਚਾਇਤ ਕੋਠਾ ਗੁਰੂ ਤੇ ਕਾਬਜ਼ ਹੋਣ ਲਈ ਸਿਆਸੀ ਪੈਂਤੜਾ ਖੇਡਣ ਦਾ ਯਤਨ ਕਰ ਰਹੀ ਸੀ, ਜਿਸ ਕਰਕੇ ਇਸ ਨਗਰ ਪੰਚਾਇਤ ਦੀ ਚੋਣ ਕਰਵਾਉਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਸੀ। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਨਗਰ ਦੀ ਬਿਹਤਰੀ ਲਈ ਮਿਹਨਤ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ। ਇਸ ਮੌਕੇ ਸਾਬਕਾ ਮੰਤਰੀ ਮਲੂਕਾ ਨੇ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ ਸਰਕਾਰ ਬਣੇਗਾ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਸੂਬੇ ਨੂੰ ਕੰਗਾਲ ਕਰਨ ਤੇ ਤੁਲੀ ਹੋਈ ਹੈ ਅਤੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਬਹੁਤਾ ਮੀਡੀਆ ਵੀ ਸਰਕਾਰ ਦੀ ਧੱਕੇਸਾਹੀ ਕਾਰਨ ਚੁੱਪ ਹੋ ਚੁੱਕਾ ਹੈ। ਉਨ੍ਹਾਂ ਕਿਹਾ ਸਰਕਾਰ ਦੀ ਹਰ ਧੱਕੇਸਾਹੀ ਦਾ ਜਵਾਬ ਲੋਕ ਵਿਧਾਨ ਸਭਾ ਚੋਣਾਂ ਵਿਚ ਦੇਣਗੇ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਹਲਕਾ ਇੰਚਾਰਜ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਹਰਜੀਤ ਸਿੰਘ ਮਲੂਕਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਸਰਬਜੀਤ ਸਿੰਘ ਮਲੂਕਾ ਕੈਨੇਡਾ, ਜਗਮੋਹਨ ਲਾਲ ਭਗਤਾ, ਰਾਕੇਸ ਕੁਮਾਰ ਗੋਇਲ, ਸੁਖਜਿੰਦਰ ਸਿੰਘ ਖਾਨਦਾਨ, ਸੁਖਮੰਦਰ ਸਿੰਘ ਸਰਾਂ, ਸਤਵਿੰਦਰਪਾਲ ਸਿੰਘ ਪਿੰਦਰ, ਗੁਰਚਰਨ ਸਿੰਘ ਪੁਰੀ, ਗੁਰਤੇਜ ਸਿੰਘ ਚਾਨੀ, ਡਾ. ਸਤਿਗੁਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਕੁਲਵੰਤ ਸਿੰਘ ਖੰਡਾਬੰਨਾ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਲਾਬ ਚੰਦ ਸਿੰਗਲਾ, ਗੁਰਪਾਲ ਸਿੰਘ ਭੱਟੀ, ਗੁਰਵਿੰਦਰ ਕੌਰ ਭਗਤਾ, ਕੁਲਦੀਪ ਕੌਰ ਬਰਾੜ, ਪਰਮਜੀਤ ਕੌਰ ਬਰਾੜ, ਹਰਪਾਲ ਸਿੰਘ ਮਲੂਕਾ, ਅਮਨਦੀਪ ਸਿੰਘ ਬੁਰਜ ਲੱਧਾ, ਹਰਦੇਵ ਸਿੰਘ ਗੋਗੀ, ਦਲਜੀਤ ਸਿੰਘ ਭਗਤਾ, ਰਘਵੀਰ ਸਿੰਘ ਕਾਕਾ ਆਦਿ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।