ਜੈ ਸਿੰਘ ਵਾਲਾ 'ਚ ਸਨਸਨੀ: ਸਰਕਾਰੀ ਸਕੂਲ ਸਮੇਤ ਕੰਧਾਂ 'ਤੇ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਪੁਲਿਸ ਜਾਂਚ 'ਚ ਜੁੱਟੀ
ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਵਿੱਚ ਸੋਮਵਾਰ ਸਵੇਰੇ ਸਰਕਾਰੀ ਸਕੂਲ ਦੀ ਕੰਧ ਸਮੇਤ ਦੋ ਥਾਵਾਂ ’ਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਅਤੇ ‘ਐੱਸਐੱਫਜੇ’ ਨਾਲ ਸਬੰਧਤ ਨਾਅਰੇ ਲਿਖੇ ਮਿਲਣ ਤੋਂ ਬਾਅਦ ਹਲਚਲ ਮਚ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਗ੍ਰਾਮ ਪੰਚਾਇਤ ਅਤੇ ਪੁਲਿਸ ਨੂੰ ਦਿੱਤੀ।
Publish Date: Tue, 25 Aug 2026 10:06 AM (IST)
Updated Date: Tue, 25 Aug 2026 10:11 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਵਿੱਚ ਸੋਮਵਾਰ ਸਵੇਰੇ ਸਰਕਾਰੀ ਸਕੂਲ ਦੀ ਕੰਧ ਸਮੇਤ ਦੋ ਥਾਵਾਂ ’ਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਅਤੇ ‘ਐੱਸਐੱਫਜੇ’ ਨਾਲ ਸਬੰਧਤ ਨਾਅਰੇ ਲਿਖੇ ਮਿਲਣ ਤੋਂ ਬਾਅਦ ਹਲਚਲ ਮਚ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਗ੍ਰਾਮ ਪੰਚਾਇਤ ਅਤੇ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਅਰੇ ਕਦੋਂ ਅਤੇ ਕਿਸ ਵੱਲੋਂ ਲਿਖੇ ਗਏ। ਘਟਨਾ ਵਾਲੀ ਥਾਂ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਥਾਣਾ ਸਦਰ ਦੇ ਐੱਸਐੱਚਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਨਾਅਰੇ ਲਿਖਣ ਵਾਲਿਆਂ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਦੇ ਪੱਖ ਤੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।