ਗੁਰੂ ਕਾਸ਼ੀ ‘ਚ ਮਾਨਸਿਕ ਸਿਹਤ ਤੇ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗੁਰੂ ਕਾਸ਼ੀ ‘ਚ ਮਾਨਸਿਕ ਸਿਹਤ ਤੇ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ
Publish Date: Sun, 11 Oct 2026 04:20 PM (IST)
Updated Date: Sun, 11 Oct 2026 04:20 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵਿਖੇ ਸੀਬੀਐਸਈ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਲਈ ਇਕ ਰੋਜ਼ਾ ਸਿਖਲਾਈ ਸੈਮੀਨਾਰ (ਟ੍ਰੇਨਿੰਗ ਸੈਸ਼ਨ 2026-27) ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਵਿਸ਼ਾ ‘ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ’ ਸੀ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਆਏ ਹੋਏ ਮੁੱਖ ਬੁਲਾਰਿਆਂ ਅਤੇ ਸਮੂਹ ਅਧਿਆਪਕਾਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਮੁੱਖ ਬੁਲਾਰਿਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਮੁੱਖ ਬੁਲਾਰੇ ਵਜੋਂ ਜਤਿੰਦਰ ਕੁਮਾਰ ਸੈਣੀ ਪ੍ਰਿੰਸੀਪਲ ਦਿੱਲੀ ਪਬਲਿਕ ਸਕੂਲ, ਬਠਿੰਡਾ ਨੇ ਅਧਿਆਪਕਾਂ ਨੂੰ ਕਿਹਾ ਕਿ ਹਰ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਸਨੂੰ ਡਾਂਟਣ ਦੀ ਬਜਾਏ ਪਿਆਰ ਨਾਲ ਸਮਝਾਓ, ਕਲਾਸ ਵਿੱਚ ਤਣਾਅ-ਮੁਕਤ ਅਤੇ ਖੁਸ਼ਹਾਲ ਮਾਹੌਲ ਬਣਾਓ, ਜੇ ਕੋਈ ਬੱਚਾ ਚੁੱਪ-ਚੁੱਪ ਰਹਿੰਦਾ ਹੈ ਜਾਂ ਗੁੱਸੇ ਵਿੱਚ ਰਹਿੰਦਾ ਹੈ ਤਾਂ ਉਸਦੇ ਮਨ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰੋ। ਯੋਗਾ, ਮੈਡੀਟੇਸ਼ਨ ਅਤੇ ਖੇਡਾਂ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸ਼ਾਮਲ ਕਰੋ। ਉਪਰੰਤ ਮੈਡਮ ਪਰਮਿੰਦਰ ਕੌਰ ਕੁਆਰਡੀਨੇਟਰ ਮਾਉਂਟ ਲਿਟਰਾ ਜੀ ਸਕੂਲ ਕੋਟ ਸ਼ਮੀਰ ਬਠਿੰਡਾ ਨੇ ਕਿਹਾ ਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਰਹਿੰਦਾ ਹੈ। ਇਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹ ਕਿ ਸਾਡੇ ਸਕੂਲ ਦਾ ਮੁੱਖ ਉਦੇਸ਼ ਸਿਰਫ਼ ਬੱਚਿਆਂ ਨੂੰ ਅੰਕਾਂ ਦੀ ਦੌੜ ਵਿੱਚ ਅੱਗੇ ਲਿਜਾਣਾ ਨਹੀਂ, ਸਗੋਂ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਅਤੇ ਚੰਗਾ ਇਨਸਾਨ ਬਣਾਉਣਾ ਹੈ।