ਸਭਾ ਵੱਲੋਂ ਢਾਡੀ ਕਵੀਸ਼ਰ ਦਰਬਾਰ ਕਰਵਾਉਣ ਦਾ ਫੈਸਲਾ
ਸਭਾ ਵੱਲੋਂ ਢਾਡੀ ਕਵੀਸ਼ਰ ਦਰਬਾਰ ਕਰਵਾਉਣ ਦਾ ਫੈਸਲਾ
Publish Date: Wed, 09 Sep 2026 06:33 PM (IST)
Updated Date: Thu, 10 Sep 2026 04:02 AM (IST)
ਫੋਟੋ : 2 ਕੈਪਸਨ-ਮਾਲਵਾ ਕਵੀਸ਼ਰ ਢਾਡੀ ਸਾਹਿਤ ਸਭਾ ਦੀ ਮੀਟਿੰਗ ਉਪਰੰਤ ਆਗੂ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਮਾਲਵਾ ਕਵੀਸ਼ਰ ਢਾਡੀ ਸਾਹਿਤ ਸਭਾ ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਸ਼ਹੀਦ ਬਾਬਾ ਜੀਵਨ ਸਿੰਘ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਢਾਡੀ-ਕਵੀਸ਼ਰ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਸਭਾ ਦੇ ਆਗੂਆਂ ਵੱਲੋਂ ਸਥਾਨਕ ਸ਼ਹਿਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਦੇ ਭਲੇ, ਬਰਾਬਰੀ ਤੇ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਮਾਗਮਾਂ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਮੀਟਿੰਗ ਵਿਚ ਕਵੀਸ਼ਰ ਪੰਡਿਤ ਸੋਮਨਾਥ ਰੋਗਿਆਂ ਵਾਲੇ, ਜਗਜੀਵਨ ਸਿੰਘ ਰੋਡਿਆਂ ਵਾਲੇ, ਸਵਰਨ ਸਿੰਘ, ਨਿਰੰਜਣ ਸਿੰਘ ਲੋਪੋ, ਨਿਰਮਲ ਸਿੰਘ ਲੋਪੋ, ਸਵਰਨ ਸਿੰਘ ਸਮਾਲਸਰ ਅਤੇ ਢਾਡੀ ਜਸਵਿੰਦਰ ਸਿੰਘ ਬਾਗੀ, ਨੰਬਰਦਾਰ ਜੁਝਾਰ ਸਿੰਘ ਕੋਟਲਾ ਰਾਏਕਾ, ਜਸਪਾਲ ਸਿੰਘ ਸਮੇਤ ਹੋਰ ਕਵੀਸ਼ਰ ਅਤੇ ਢਾਡੀ ਹਾਜ਼ਰ ਸਨ।