ਰੋਟਰੀ ਕਲੱਬ ਰਾਮਾਂ ਵੱਲੋਂ 18 ਅਧਿਆਪੀਕਾਵਾਂ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਰੋਟਰੀ ਕਲੱਬ ਰਾਮਾਂ ਵੱਲੋਂ 18 ਅਧਿਆਪੀਕਾਵਾਂ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ
Publish Date: Tue, 08 Sep 2026 05:19 PM (IST)
Updated Date: Tue, 08 Sep 2026 05:19 PM (IST)
ਗੁਰੂ ਦਾ ਦਰਜਾ ਪ੍ਰਮਾਤਮਾ ਦੇ ਬਰਾਬਰ ਹੈ: ਮਮਤਾ ਗਰਗ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਰੋਟਰੀ ਕਲੱਬ ਰਾਮਾਂ ਵੱਲੋਂ ਭਾਰਤ ਰਤਨ ਸਾਬਕਾ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਵਸ ਦੇ ਰੂਪ ਵਜੋਂ ਸੇਂਟ ਜੇਵੀਅਰਜ ਕਾਨਵੇਂਟ ਸਕੂਲ ਪਿੰਡ ਜੱਜਲ ਵਿਖੇ ਐਤਵਾਰ ਨੂੰ ਅਧਿਆਪਕ ਦਿਵਸ ਦੇ ਸ਼ਾਨਦਾਰ ਆਯੋਜਨ ਦੌਰਾਨ ਇਲਾਕੇ ਦੇ 8 ਸਕੂਲਾਂ ਦੀਆਂ 18 ਅਧਿਆਪਕਾਵਾ ਨੂੰ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸਕੂਲ ਦੀ ਉੱਪ ਚੇਅਰਮੈਨ ਮਮਤਾ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੌਜੂਦ ਸਕੂਲ ਸਟਾਫ ,ਅਧਿਆਪਕ ਅਤੇ ਕਲੱਬ ਮੈਂਬਰਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਮਮਤਾ ਗਰਗ ਨੇ ਕਿਹਾ ਕਿ ਗੁਰੂ ਦਾ ਦਰਜਾ ਪ੍ਰਮਾਤਮਾ ਦੇ ਬਰਾਬਰ ਹੈ, ਜਿਸਦੇ ਪ੍ਰਤੱਖ ਸਬੂਤ ਵਜੋਂ ਰਾਜੇ ਮਹਾਰਾਜੇ ਵੀ ਗੁਰੂ ਨੂੰ ਆਪਣੇ ਬਰਾਬਰ ਆਸਨ ਦਿੰਦੇ ਸਨ। ਇਸ ਲਈ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੌਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਕਲੱਬ ਦੇ ਵਿਨੋਦ ਕੁਮਾਰ ਗੋਇਲ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਅਧਿਆਪਕਾਂ ਲਈ ਵੱਖ ਵੱਖ ਕੋਰਸ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ , ਕਿਉਂਕਿ ਪੜਾਈ ਤੋਂ ਵਗੈਰ ਦੇਸ਼ ਦੀ ਤਰੱਕੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਰੋਟਰੀ ਕਲੱਬ ਦੇ ਪ੍ਰਧਾਨ ਡਾ. ਵਿਨੋਦ ਗੋਇਲ, ਅਸਿਸਟੈਂਟ ਗਵਰਨਰ ਜੈਪਾਲ ਗਰਗ, ਵਿਜੇ ਕੁਮਾਰ ਲਹਿਰੀ ਟੀਨੂੰ ਸਕੱਤਰ, ਰਾਜ ਲਹਿਰੀ ਕੈਸ਼ੀਅਰ, ਅਜੀਤ ਸਿੰਘ ਬੱਬੂ, ਗੌਰਵ ਬਿੰਦਲ,ਐਡਵੋਕੇਟ ਕਮਲਕਾਂਤ ਗੋਇਲ, ਗੁਰਿੰਦਰ ਸਿੰਘ ਮੱਕੜ ,ਅਸ਼ੋਕ ਕੁਮਾਰ ਗੋਇਲ, ਕੇਵਲ ਕ੍ਰਿਸ਼ਨ ਸਿੰਗਲਾ, ਗੋਲਡੀ ਮਹੇਸ਼ਵਰੀ, ਮਨੋਜ ਗੋਇਲ ਮੀਤ ਪ੍ਰਧਾਨ, ਆਸ਼ੂ ਲਹਿਰੀ, ਪ੍ਰਿੰਸ ਗਰਗ, ਅਨਿਲ ਗਰਗ ਐਡਵੋਕੇਟ, ਸੰਗੀਤ ਗਰਗ, ਐਨ.ਕੇ.ਗੋਇਲ, ਡਾ.ਕੇ.ਕੇ.ਗੁਪਤਾ, ਚੌਧਰੀ ਕੈਲਾਸ਼ ਮਿੱਤਲ, ਡੈਨਟਿਸਟ ਅਵਨੀਸ਼ ਲਹਿਰੀ, ਪੰਕਜ਼ ਲਹਿਰੀ, ਗੋਰਾ ਪਟਵਾਰੀ, ਆਸ਼ੂ ਅਗਰਵਾਲ, ਜਸ਼ਪਾਲ ਗਰਗ, ਡਾ.ਰਾਕੇਸ਼ ਗੁਪਤਾ, ਭਗਵਾਨ ਦਾਸ ਬੰਗੀ ਹਾਜ਼ਰ ਸਨ। ਸਕੂਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਸਮਾਗਮ ਦੇ ਆਯੋਜਨ ਲਈ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।