ਐੱਸਆਈਆਰ ਸਬੰਧੀ ਲਾਏ ਰੋਲ ਅਬਜ਼ਰਵਰ ਨੇ ਕੀਤੀ ਸਿਆਸੀ ਪਾਰਟੀਆਂ ਨਾਲ ਬੈਠਕ ਐੱਸਆਈਆਰ ਸਬੰਧੀ ਲਾਏ ਗਏ ਰੋਲ ਅਬਜ਼ਰਵਰ ਨੇ ਕੀਤੀ ਸਿਆਸੀ ਪਾਰਟੀਆਂ ਨਾਲ ਬੈਠਕ
Publish Date: Wed, 09 Sep 2026 06:49 PM (IST)
Updated Date: Thu, 10 Sep 2026 04:02 AM (IST)
ਫੋਟੋ : 25 ਕੈਪ਼ਸਨ : ਸਿਆਸੀ ਪਾਰਟੀਆਂ ਨਾਲ ਸਮੀਖਿਆ ਬੈਠਕ ਦੌਰਾਨ ਰੋਲ ਅਬਜ਼ਰਵਰ ਘਨਸ਼ਯਾਮ ਥੋਰੀ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਹੋਰ ਅਧਿਕਾਰੀ ਤੇ ਪਾਰਟੀਆਂ ਦੇ ਨੁਮਾਇੰਦੇ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਵਿਸ਼ੇਸ ਗਹਿਰੀ ਸੁਧਾਈ (ਐੱਸਆਈਆਰ) ਸਬੰਧੀ ਜ਼ਿਲ੍ਹਾ ਬਠਿੰਡਾ ਚ ਕੀਤਾ ਗਏ ਕੰਮ ਦੀ ਸਮੀਖਿਆ ਸਬੰਧੀ ਰੋਲ ਅਬਜ਼ਰਵਰ ਘਨਸ਼ਯਾਮ ਥੋਰੀ ਨੇ ਅੱਜ ਬਠਿੰਡਾ ਵਿਖੇ ਸਿਆਸੀ ਪਾਰਟੀਆਂ ਨਾਲ ਬੈਠਕ ਕੀਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਚ ਕਰੀਬ 48900 ਵੋਟਰ ਸਨ, ਜਿਨ੍ਹਾਂ ਦੀ ਮੈਪਿੰਗ 2003 ਦੀਆਂ ਵੋਟਰ ਲਿਸਟਾਂ ਨਾਲ ਨਹੀਂ ਸੀ ਹੋਈ। ਇਨ੍ਹਾਂ ਵੋਟਰਾਂ ਨੂੰ ਮੈਪ ਕਰਨ ਲਈ ਵਿਸ਼ੇਸ਼ ਐੱਸਆਈਆਰ ਕੈਂਪ ਬੂਥ ਲੈਵਲ ਅਫਸਰਾਂ ਵਲੋਂ ਲਾਏ ਅਤੇ ਇਸ ਵਿਚ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਦਾ ਵੀ ਸਹਿਯੋਗ ਰਿਹਾ। ਇਸ ਵੇਲੇ ਕੇਵਲ 2280 ਦੇ ਕਰੀਬ ਵੋਟਰ ਰਹਿੰਦੇ ਹਨ, ਜਿਨ੍ਹਾਂ ਦੀ ਮੈਪਿੰਗ 2003 ਦੀਆਂ ਲਿਸਟਾਂ ਅਨੁਸਾਰ ਨਹੀਂ ਹੋ ਸਕੀ। ਰੋਲ ਅਬਜ਼ਰਵਰ ਘਣਸ਼ਿਆਮ ਥੋਰੀ ਨੇ ਇਸ ਸਬੰਧੀ ਜ਼ਿਲ੍ਹਾ ਬਠਿੰਡਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਾ ਕੰਮ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਆਸੀ ਪਾਰਟੀਆਂ ਦੋਵੇਂ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਇਸ ਵੇਲੇ ਵੋਟਰ ਲਿਸਟਾਂ ਸਬੰਧੀ ਇਤਰਾਜ਼ ਅਤੇ ਦਾਅਵੇ ਭਰੇ ਜਾ ਰਹੇ ਹਨ। ਇਸ ਕੰਮ ਨੂੰ ਤਨਦੇਹੀ ਨਾਲ ਕੀਤਾ ਜਾਵੇ ਤਾਂ ਜੋ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ, ਉੱਪ ਮੰਡਲ ਮੈਜਿਸਟ੍ਰੇਟ ਮੌੜ ਗੁਰਜਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਮਨਦੀਪ ਸਿੰਘ ਮਾਵੀ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਬਲਕਰਨ ਸਿੰਘ ਮਾਹਲ, ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਜਤਿੰਦਰ ਸਿੰਘ ਭੱਲਾ, ਚੇਅਰਮੈਨ ਜੰਗਲਾਤ ਵਿਭਾਗ ਰਾਕੇਸ਼ ਪੁਰੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।