ਧਾਰਮਿਕ ਪ੍ਰੀਖਿਆ ਮੁਕਾਬਲੇ ਕਰਵਾਏ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਜਗਾ ਰਾਮ ਤੀਰਥ ਵਿਖੇ ਧਾਰਮਿਕ ਪ੍ਰੀਖਿਆ ਮੁਕਾਬਲੇ ਕਰਵਾਏ ਗਏ
Publish Date: Wed, 22 Jul 2026 06:47 PM (IST)
Updated Date: Thu, 23 Jul 2026 04:07 AM (IST)
ਫੋਟੋ : 32 ਕੈਪਸ਼ਨ:ਧਾਰਮਿਕ ਪ੍ਰੀਖਿਆ ਮੁਕਾਬਲਿਆਂ ਦੇ ਜੇਤੂਆਂ ਦੇ ਸਨਮਾਨ ਮੌਕੇ ਦੀ ਤਸਵੀਰ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਜੱਸਾ ਸਿੰਘ ਕੁੰਡਲ, ਪੰਜਾਬ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਕੇ ਧਾਰਮਿਕ ਪ੍ਰੀਖਿਆ ਮੁਕਾਬਲਾ ਗੁਰਮਤਿ ਰਹਿਤ ਮਰਿਯਾਦਾ ਤੇ ਗੁਰਬਾਣੀ ਦਾ ਅਦਬ ਸਤਿਕਾਰ ਪੋਥੀ ਵਿਚੋਂ ਕਰਵਾਇਆ ਗਿਆ, ਜਿਸ ’ਚ 1500 ਦੇ ਲਗਪਗ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੈੱਸ ਬਿਆਨ ਮੁਤਾਬਿਕ ਧਾਰਮਿਕ ਪ੍ਰੀਖਿਆ ਮੁਕਾਬਲੇ ’ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ, ਸਨਮਾਨ ਪੱਤਰ, ਤਗਮੇ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੁਕਾਬਲਿਆਂ ’ਚ ਅਕਾਲ ਅਕੈਡਮੀ ਜਗਾ ਰਾਮ ਤੀਰਥ, ਅਕਾਲ ਅਕੈਡਮੀ ਤਲਵੰਡੀ ਸਾਬੋ, ਅਕਾਲ ਅਕੈਡਮੀ ਕੌੜੀਵਾੜਾ, ਅਕਾਲ ਅਕੈਡਮੀ ਰਟੋਲਾਂ, ਸ੍ਰੀ ਦਸ਼ਮੇਸ ਪਬਲਿਕ ਸਕੂਲ ਤਲਵੰਡੀ ਸਾਬੋ, ਸੇਂਟ ਸੋਲਜ਼ਰ ਸਕੂਲ ਤਲਵੰਡੀ ਸਾਬੋ, ਸ੍ਰੀ ਦਸ਼ਮੇਸ ਅਕੈਡਮੀ ਮੂਸਾ, ਭਾਈ ਗੁਰਦਾਸ ਅਕੈਡਮੀ ਮਾਖਾ, ਪੈਰਾਡਾਈਜ਼ ਸਕੂਲ ਸੀਂਗੋ, ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਤੋਂ ਇਲਾਵਾ ਰਮਦਿੱਤੇਵਾਲਾ, ਮੀਰਪੁਰ,ਸਰਦੂਲਗੜ੍ਹ, ਪੀਲੀਬੰਗਾ (ਰਾਜਸਥਾਨ) ਤੋਂ ਵੱਡੀ ਗਿਣਤੀ ’ਚ ਬੱਚਿਆਂ ਨੇ ਸ਼ਮੂਲੀਅਤ ਕੀਤੀ। ਪ੍ਰੀਖਿਆ ਦੇ ਐਲਾਨੇ ਨਤੀਜਿਆਂ ਉਪਰੰਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਜਥੇਦਾਰ ਪਿੱਪਲ ਸਿੰਘ, ਗਿਆਨੀ ਰਵਿੰਦਰਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਗਿਆਨੀ ਜਸਵਿੰਦਰ ਸਿੰਘ ਬੋਹਾ, ਕੌਮੀ ਪ੍ਰਧਾਨ ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ, ਗਿਆਨੀ ਹਰਜਿੰਦਰ ਸਿੰਘ ਸਰਦੂਲਗੜ੍ਹ, ਗਿਆਨੀ ਸੁਖਵਿੰਦਰ ਸਿੰਘ ਘੁਰਕਣੀ ਤੇ ਹੋਰ ਸ਼ਖ਼ਸੀਅਤਾਂ ਪਹੁੰਚੀਆਂ। ਭਾਈ ਰਵਿੰਦਰਪਾਲ ਸਿੰਘ, ਬੀਬੀ ਹਰਪ੍ਰੀਤ ਕੌਰ ਤੇ ਬੀਬੀ ਜਗਮੀਤ ਕੌਰ ਬਿਗੜਵਾਲ ਵੱਲੋਂ ਪੇਪਰਾਂ ਦੀ ਪੜਤਾਲ ਦੀ ਸੇਵਾ ਨਿਭਾਈ ਗਈ। ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਨ ਤੇ ਗੁਰਬਾਣੀ ਪੋਥੀਆਂ ਦਾ ਵੱਧ ਤੋਂ ਵੱਧ ਅਦਬ ਸਤਿਕਾਰ ਕਰਨ ਦੀ ਸਿੱਖਿਆ ਵੀ ਦਿੱਤੀ ਗਈ। ਗਿਆਨੀ ਜੱਸਾ ਸਿੰਘ ਕੁੰਡਲ ਵੱਲੋਂ ਇਹ ਮੁਕਾਬਲੇ ਹਰ ਸਾਲ ਕਰਵਾਉਣ ਦਾ ਸੁਨੇਹਾ ਦਿੱਤਾ ਗਿਆ ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ, ਸਕੂਲ ਪ੍ਰਬੰਧਕਾਂ/ਅਧਿਆਪਕਾਂ ਤੇ ਧਾਰਮਿਕ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।