ਵਿਦਿਅਕ ਮੁਕਾਬਲਿਆਂ ‘ਚ ਰਾਮਪੁਰਾ ਫੂਲ ਸੈਂਟਰ ਦੀ ਰਹੀ ਝੰਡੀ ਵਿਦਿਅਕ ਮੁਕਾਬਲਿਆਂ ‘ਚ ਰਾਮਪੁਰਾ ਫੂਲ ਸੈਂਟਰ ਦੀ ਰਹੀ ਝੰਡੀ
Publish Date: Sun, 22 Nov 2026 04:19 PM (IST)
Updated Date: Sun, 22 Nov 2026 04:22 PM (IST)
ਮਨਪ੍ਰੀਤ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ, ਬਲਾਕ ਪੱਧਰੀ ਵਿਦਿਅਕ ਮੁਕਾਬਲੇ ਪਿੰਡ ਰਾਮਪੁਰਾ ਵਿਖੇ ਕਰਵਾਏ ਗਏ, ਜਿਨ੍ਹਾਂ ਵਿਚ ਰਾਮਪੁਰਾ ਫੂਲ ਸੈਂਟਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਵਰਗ-1 ਦੇ 8 ਅਤੇ ਵਰਗ-2 ਦੇ 7 ਮੁਕਾਬਲੇ ਕਰਵਾਏ ਗਏ। ਵਰਗ-1 ’ਚੋਂ ਰਾਮਪੁਰਾ ਫੂਲ ਸੈਂਟਰ ਨੇ 6 ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ, ਜਦਕਿ ਵਰਗ-2 ਵਿਚੋਂ 5 ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਰਾਮਪੁਰਾ ਫੂਲ ਸੈਂਟਰ ਨੇ ਕੁੱਲ 11 ਮੁਕਾਬਲਿਆਂ ’ਚ ਜਿੱਤਾਂ ਹਾਸਲ ਕਰਕੇ ਬਲਾਕ ਪੱਧਰ ’ਤੇ ਆਪਣੀ ਝੰਡੀ ਬੁਲੰਦ ਕੀਤੀ। ਅਦਿੱਤਿਆ ਨੇ ਪਹਿਲਾ ਸਥਾਨ ਚਿੱਤਰਕਾਰੀ ਵਰਗ ਦੂਜਾ, ਭਾਸ਼ਣ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਵਰਗ ਦੂਜਾ, ਅਵਨੀਤ ਕੌਰ ਨੇ ਕਹਾਣੀ ਸਥਾਨ ਪਹਿਲਾਂ ਵਰਗ ਦੂਜਾ, ਦ੍ਰਿਸ਼ਟੀ ਨੇ ਪਹਾੜੇ ਦੂਜਾ ਸਥਾਨ ਵਰਗ ਦੂਜਾ, ਸਨਾਇਆ ਨੇ ਸੁੰਦਰ ਲਿਖਾਈਦੂਜਾ ਸਥਾਨ ਵਰਗ ਦੂਜਾ, ਪ੍ਰਭਜੋਤ ਕੌਰ ਨੇ ਲੋਕ ਗੀਤ ਸਥਾਨ ਪਹਿਲਾ ਵਰਗ ਦੂਜਾ, ਨਿਹਾਰਿਕਾ ਨੇ ਕਵਿਤਾਦੂਜਾ ਸਥਾਨ, ਅਨੁਪਮ ਕੁਮਾਰੀ, ਸੁੰਦਰ ਲਿਖਾਈ ਨਿਰਮਾਨ ਸਿੰਘ ਦੂਜਾ ਸਥਾਨ, ਗੁਰਨੂਰ ਕੌਰ ਬਾਲ ਗੀਤ ਪਹਿਲਾ ਸਥਾਨ, ਗੁਰਨੂਰ ਕੌਰ ਬੇਕਾਰ ਵਸਤੂਆਂ ਤੋਂ ਬਿਹਤਰੀਨ ਚੀਜ਼ਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਜਸਵਿੰਦਰ ਸਿੰਘ ਸੈਂਟਰ ਰਾਮਪੁਰਾ ਮੰਡੀ ਨੇ ਅਧਿਆਪਕ ਮੁਕਾਬਲਿਆਂ ਦੀ ਸੁੰਦਰ ਲਿਖਾਈਵਿੱਚੋਂ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੈਂਟਰ ਮੁਖੀ ਅੰਗਰੇਜ਼ ਸਿੰਘ, ਇਹਨਾਂ ਮੁਕਾਬਲਾ ਦੇ ਨੋਡਲ ਇੰਚਾਰਜ ਮੈਡਮ ਪਰਵੀਨ ਸ਼ਰਮਾ ਤੇ ਮਨਜੀਤ ਕੌਰ, ਨਵੀਤਾਰਾਣੀ, ਰਮਨਦੀਪ ਕੌਰ, ਪ੍ਰਦੀਪ ਮੀਨਾਕਸ਼ੀ, ਗਗਨਦੀਪ, ਵਨੀਤਾ ਆਦਿ ਹਾਜ਼ਰ ਸਨ।