ਦੂਸਰੀ ਨਾਈਟ ਦੌਰਾਨ ਰਾਮ ਜਨਮ ਤੇ ਮਾਤਾ ਸੀਤਾ ਦੇ ਜਨਮ ਦੇ ਦ੍ਰਿਸ਼ ਪੇਸ਼ ਕੀਤੇ
ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਕਰਵਾਈ ਜਾ ਰਹੀ ਹੈ ਰਾਮਲੀਲ੍ਹਾ
Publish Date: Mon, 12 Oct 2026 04:45 PM (IST)
Updated Date: Mon, 12 Oct 2026 04:47 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਆਯੋਜਿਤ ਰਾਮਲੀਲਾ ਦੇ ਮੌਕੇ ਨਗਰ ਕੌਂਸਲ ਦੇ ਕੌਂਸਲਰ ਕਰਮਜੀਤ ਸਿੰਘ ਰਾਣਾ ਮੌੜ ਨੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ। ਰਾਮਲੀਲਾ ਦੀ ਦੂਸਰੀ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਤੇ ਮਾਤਾ ਸੀਤਾ ਜੀ ਦੇ ਜਨਮ ਨਾਲ ਸਬੰਧਤ ਦ੍ਰਿਸ਼ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤੇ ਗਏ। ਇਸ ਮੌਕੇ ਕਮੇਡੀ ਕਲਾਕਾਰ ਸੋਮਨਾਥ ਗਿਆਨ ਚੰਦ ਬਿੱਟੂ ਜਿੰਦਲ ਤੇ ਬੰਟੀ ਨੇ ਵੀ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੱਤਾ। ਇਨ੍ਹਾਂ ਦ੍ਰਿਸ਼ਾਂ ਰਾਹੀਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਧਾਰਮਿਕ ਪਰੰਪਰਾਵਾਂ ਤੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਜੁੜੀਆਂ ਕਥਾਵਾਂ ਨਾਲ ਜੋੜਿਆ। ਇਸ ਮੌਕੇ ਰਾਮਲੀਲ੍ਹਾ ਦੇਖਣ ਲਈ ਪਹੁੰਚੇ ਦਰਸ਼ਕਾਂ ਨੇ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਧਾਰਮਿਕ ਝਾਕੀਆਂ ਦਾ ਆਨੰਦ ਮਾਣਿਆ। ਇਸ ਮੌਕੇ ਰਜੇਸ਼ ਕੁਮਾਰ ਜੈਨ, ਸ਼ਿਵ ਕੁਮਾਰ ਜਿੰਦਲ, ਪਵਨ ਕੁਮਾਰ,ਪਾਲੂ, ਜਗਦੀਸ਼ ਕਾਕਾ, ਨਰੇਸ਼ ਕੁਮਾਰ ਨੇ ਦੱਸਿਆ ਕਿ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਧਾਰਮਿਕ ਆਸਥਾ ਦੇ ਨਾਲ-ਨਾਲ ਭਾਰਤੀ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੁਨੇਹਾ ਦਿੰਦਾ ਹੈ।