ਬ੍ਰਹਮਾ ਕੁਮਾਰੀ ਸੈਂਟਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਬ੍ਰਹਮਾ ਕੁਮਾਰੀ ਸੈਂਟਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
Publish Date: Fri, 28 Aug 2026 04:52 PM (IST)
Updated Date: Fri, 28 Aug 2026 04:55 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਬ੍ਰਹਮਾ ਕੁਮਾਰੀ ਸੈਂਟਰ ਵਿਖੇ ਬੀਤੀ ਸ਼ਾਮ ਸੈਂਟਰ ਦੀ ਸੰਚਾਲਿਕਾ ਬੀਕੇ ਡਾ. ਮਧੂ ਦੀਦੀ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਹਲਕਾ ਤਲਵੰਡੀ ਸਾਬੋ ਭਾਜਪਾ ਦੇ ਇੰਚਾਰਜ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ ਨਵਜੋਤ ਸਿੰਘ ਗੁਣੀ ਗਾਟਵਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਂਟਰ ਇੰਚਾਰਜ ਬੀਕੇ ਡਾ. ਮਧੂ ਦੀਦੀ ਨੇ ਮੁੱਖ ਮਹਿਮਾਨ ਸਮੇਤ ਹਾਜ਼ਰ ਭਾਈ-ਭੈਣਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦਿਆਂ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੱਖੜੀ ਪਿਆਰ, ਸਨੇਹ ਅਤੇ ਭਾਵਨਾਵਾਂ ਦਾ ਪਵਿੱਤਰ ਬੰਧਨ ਹੈ, ਜੋ ਹਰ ਵਿਅਕਤੀ ਨੂੰ ਭੈਣਾਂ ਅਤੇ ਸਮਾਜ ਦੀਆਂ ਧੀਆਂ ਦੀ ਰੱਖਿਆ ਲਈ ਵਚਨਬੱਧ ਕਰਦਾ ਹੈ। ਇਸ ਮੌਕੇ ਡਾ. ਸ਼ਿਵਾਲੀ ਗੋਇਲ ਨੇ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼ੀਤਲ ਦੀਦੀ ਵੱਲੋਂ ਰਾਜਯੋਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਾਜ਼ਰੀਨ ਨੂੰ ਰਾਜਯੋਗ ਕਰਨ ਦੀ ਸਿਖਲਾਈ ਵੀ ਦਿੱਤੀ ਗਈ। ਮੁੱਖ ਮਹਿਮਾਨ ਨਵਜੋਤ ਸਿੰਘ ਗੁਣੀ ਨੇ ਕਿਹਾ ਕਿ ਅੱਜ ਬੱਚੇ, ਨੌਜਵਾਨ ਅਤੇ ਬਜ਼ੁਰਗ ਮੋਬਾਈਲ ਦੀ ਵਰਤੋਂ ਵੱਲ ਲੋੜ ਤੋਂ ਵੱਧ ਆਕਰਸ਼ਿਤ ਹੋ ਰਹੇ ਹਨ, ਜਿਸ ਕਾਰਨ ਨਕਾਰਾਤਮਕ ਵਿਚਾਰਾਂ ਦਾ ਪ੍ਰਭਾਵ ਵਧ ਰਿਹਾ ਹੈ। ਉਨ੍ਹਾਂ ਸਮਾਜ ਨੂੰ ਸਕਾਰਾਤਮਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਅੰਤ ਵਿਚ ਸੰਗਤ ਲਈ ਬ੍ਰਹਮਾ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਗੁਣੀ, ਸ਼ਿਵਾਨੀ ਗੋਇਲ ਐਮਸੀ, ਐਡਵੋਕੇਟ ਵਿਕਰਾਂਤ, ਵਿਜੇ ਟੀਨੂੰ ਲਹਿਰੀ, ਤੋਸ਼ ਗੋਇਲ, ਨਿਰਮਲ ਸ਼ਰਮਾ, ਬੰਟੀ ਗਰਗ ਅਤੇ ਸੈਂਟਰ ਦੇ ਸ਼ਰਧਾਲੂ ਹਾਜ਼ਰ ਸਨ।