ਸੂਬੇ ਦੇ ਲੋਕ ਆਪਮੁਹਾਰੇ ਜੁੜ ਰਹੇ ਅਕਾਲੀ ਦਲ ਨਾਲ : ਮਲੂਕਾ
ਸੂਬੇ ਦੇ ਲੋਕ ਆਪ ਮੁਹਾਰੇ ਅਕਾਲੀ ਦਲ ਨਾਲ
Publish Date: Mon, 23 Feb 2026 05:11 PM (IST)
Updated Date: Tue, 24 Feb 2026 04:04 AM (IST)

-ਹਲਕਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ, ਮਲੂਕਾ ਨੇ ਵਰਕਰਾਂ ਦੀ ਲਾਈ ਡਿਊਟੀ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭ ਕੀਤੀਆਂ ਗਈਆਂ ਵਿਧਾਨ ਸਭਾ ਹਲਕਿਆਂ ਅੰਦਰ ਰੈਲੀਆਂ ਨੂੰ ਲੈ ਕੇ ਅਕਾਲੀ ਵਰਕਰਾਂ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਹੀ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 28 ਫਰਵਰੀ ਨੂੰ ਕਸਬਾ ਭਾਈ ਰੂਪਾ ਵਿਖੇ ਹਲਕਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਬੋਧਨ ਕਰ ਰਹੇ ਹਨ। ਭਾਈਰੂਪਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਦੀ ਅਗਵਾਈ ਹੇਠ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਮਲੂਕਾ ਨੇ ਸਥਾਨਕ ਸ਼ਹਿਰ ਵਿਖੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ 28 ਫਰਵਰੀ ਦੀ ਭਾਈ ਰੂਪਾ ਵਿਖੇ ਰੈਲੀ ਵਿਰੋਧੀ ਧਿਰਾਂ ਦੀ ਸਿਆਸੀ ਨੀਂਦ ਹਰਾਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ਤੇ 4 ਰੁਪਏ ਕਿੱਲੋਂ ਆਟਾ ਤੇ 20 ਰੁਪਏ ਕਿੱਲੋਂ ਦਾਲ ਦੀ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਲੋੜਵੰਦ ਲੜਕੀਆਂ ਲਈ ਇਕ ਲੱਖ ਰੁਪਏ ਸ਼ਗਨ ਸਕੀਮ, ਬੁਢਾਪਾ ਪੈਨਸਨ 3100 ਰੁਪਏ, ਨੌਜਵਾਨਾਂ ਨੂੰ ਦਸ ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ ਅਤੇ ਵਰਲਡ ਕਬੱਡੀ ਕੱਪ ਕਰਵਾਇਆ ਜਾਵੇਗਾ। ਕਿਸਾਨਾਂ ਨੂੰ ਪਹਿਲਾ ਵਾਂਗ ਮੋਟਰ ਕੂਨੈਕਸ਼ਨ ਦਿੱਤੇ ਜਾਣਗੇ। ਮਲੂਕਾ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਆਪ ਮੁਹਾਰੇ ਅਕਾਲੀ ਦਲ ਨਾਲ ਜੁੜ ਰਹੇ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਅਗਾਮੀ ਵਿਧਾਨ ਸਭਾ ਦੌਰਾਨ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਮਲੂਕਾ ਨੇ ਮੀਟਿੰਗਾਂ ਦੌਰਾਨ ਭਾਈਰੂਪਾ ਰੈਲੀ ਨੂੰ ਪੂਰਨ ਸਫ਼ਲ ਬਣਾਉਣ ਸਬੰਧੀ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਸਮੇਂ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਗਮੋਹਨ ਲਾਲ ਭਗਤਾ, ਰਾਕੇਸ ਕੁਮਾਰ ਗੋਇਲ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਾਨਦਾਨ, ਮਨਜੀਤ ਸਿੰਘ ਧੁੰਨਾ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ ਬਰਾੜ, ਰਘਵੀਰ ਸਿੰਘ ਕਾਕਾ ਖਾਨਾਪੱਤੀ, ਗੁਰਵਿੰਦਰ ਕੌਰ ਭਗਤਾ, ਪਰਮਜੀਤ ਕੌਰ ਬਰਾੜ, ਦਵਿੰਦਰ ਸਿੰਘ ਮਠਾੜੂ, ਗੁਰਬਚਨ ਸਿੰਘ ਧੀਮਾਨ, ਹੰਸ ਸਿੰਘ ਸੋਹੀ, ਹਰਦੇਵ ਸਿੰਘ ਨਿੱਕਾ, ਪਰਵੀਨ ਮਹੇਸ਼ਵਰੀ, ਹਰਜਿੰਦਰ ਸਿੰਘ ਭਗਤਾ, ਗੁਰਚਰਨ ਸਿੰਘ ਪੁਰੀ, ਮਾਸਟਰ ਜਗਸੀਰ ਸਿੰਘ ਸੀਰਾ, ਸੁਰਿੰਦਰ ਭੁੱਟੋ, ਸੁਖਚੈਨ ਮੁੰਦਰੀ, ਸ਼ਿਵਕੰਕਰ ਸਿੰਘ ਕਾਕਾ, ਯਾਦਵਿੰਦਰ ਸਿੰਘ ਰਾਜਾ, ਸੇਮੀ ਭਾਈਰੂਪਾ, ਹੈਪੀ ਪਟਵਾਰੀ ਆਦਿ ਹਾਜਰ ਸਨ।