ਇੰਦਰਜੀਤ ਮਾਨ ਮਾਰਕਫੈੱਡ ਪੰਜਾਬ ਦੇ ਬਣੇ ਚੇਅਰਮੈਨ
ਇੰਦਰਜੀਤ ਮਾਨ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਨਿਯੁਕਤ, ਆਪ ਵਲੰਟੀਅਰਾਂ ਵਿਚ ਖੁਸ਼ੀ ਦੀ ਲਹਿਰ
Publish Date: Wed, 21 Jan 2026 06:16 PM (IST)
Updated Date: Thu, 22 Jan 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਐਲਾਨੇ ਗਏ ਚੈਅਰਮੈਨ ਅਤੇ ਵਾਈਸ ਚੇਅਰਮੈਨ ਦੀ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਨੂੰ ਮਾਰਕਫੈੱਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਹਮਾਇਤੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇੱਥੇ ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਮਾਨ ਇਸ ਤੋਂ ਪਹਿਲਾ ਪੰਜਾਬ ਖਾਂਦੀ ਐਂਡ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਸਨ ਅਤੇ ਉਹ ਆਮ ਆਦਮੀ ਪਾਰਟੀ ਵਿਚ ਮਾਲਵਾ ਵੈਸਟ ਜੋਨ ਦੇ ਸਟੇਟ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਲਕੇ ਦੇ ਨੌਜਵਾਨ ਵਰਗ ਵਿਚ ਚੰਗਾ ਆਧਾਰ ਹੋਣ ਕਾਰਨ ਉਨ੍ਹਾਂ ਦੇ ਸਮਰਥਕ ਪਾਰਟੀ ਪਾਸੋਂ ਹਲਕਾ ਰਾਮਪੁਰਾ ਫੂਲ ਤੋਂ ਟਿਕਟ ਦੀ ਮੰਗ ਕਰ ਸਕਦੇ ਹਨ। ਮਾਨ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਉਨ੍ਹਾਂ ਦੇ ਸਮਰਥਕ ਸ਼ੁੱਭ ਕਾਮਨਾਵਾਂ ਦੇ ਰਹੇ ਹਨ। ਮਾਰਕਫੈੱਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ‘ਆਪ’ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪਾਰਟੀ ਬੇਹਤਰੀ ਲਈ ਹਮੇਸ਼ਾ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਉਣਗੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਦੇਸਾ ਅਨੁਸਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ ਆਪਣਾ ਅਹਿਮ ਯੋਗਦਾਨ ਪਾਉਣਗੇ। ਮਾਰਕਫੈੱਡ ਪੰਜਾਬ ਵਿਚ ਇਹ ਨਿਯੁਕਤੀ ਕਿਸਾਨਾਂ ਦੀ ਭਲਾਈ, ਮਾਲ ਸਟਾਕ ਮੈਨੇਜਮੈਂਟ, ਅਤੇ ਖੇਤੀਬਾੜੀ ਉਤਪਾਦਾਂ ਦੀ ਸਮਰੱਥਾ ਵਧਾਉਣ ਲਈ ਮਹੱਤਵਪੂਰਣ ਮੰਨੀ ਜਾ ਰਹੀ ਹੈ। ਇੰਦਰਜੀਤ ਮਾਨ ਨੇ ਆਪਣੀ ਨਿਯੁਕਤੀ ਦੇ ਤੁਰੰਤ ਬਾਅਦ ਕਿਹਾ, “ਮੇਰੀ ਕੋਸ਼ਿਸ਼ ਰਹੇਗੀ ਕਿ ਮਾਰਕਫੈਡ ਪੰਜਾਬ ਕਿਸਾਨਾਂ ਲਈ ਹਰੇਕ ਮੰਜ਼ਿਲ ਤੇ ਸਹੂਲਤ ਪਹੁੰਚਾਉਣ ਵਾਲਾ ਸੰਸਥਾਨ ਬਣੇ। ਮਾਨ ਦੇ ਨਿਯੁਕਤ ਹੋਣ ਨਾਲ ਮਾਰਕਫੈਡ ਪੰਜਾਬ ਵਿੱਚ ਤਾਜ਼ਗੀ ਅਤੇ ਨਵੀਂ ਦ੍ਰਿਸ਼ਟੀ ਲਿਆਉਣ ਦੀ ਉਮੀਦ ਹੈ।