ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸ਼ੁਰੂ
ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਆਰੰਭ
Publish Date: Wed, 25 Feb 2026 04:53 PM (IST)
Updated Date: Thu, 26 Feb 2026 04:04 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਹਰ ਸਾਲ ਦੀ ਤਰ੍ਹਾਂ ਸਿੱਧ ਪੀਠ ਪ੍ਰਾਚੀਨ ਹਨੂੰਮਾਨ ਮੰਦਰ ਡੇਰਾ ਬਾਬਾ ਨਿੱਕੂ ਰਾਮ ਮੌੜ ਮੰਡੀ ਵਿਖੇ ਸੰਤਾਂ ਦੀ ਬਰਸੀ ਬੜੀ ਸਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਉਂਦਿਆਂ ਮਦ ਭਾਗਵਤ ਸਪਤਾਹ ਗਿਆਨ ਯੱਗ ਗੱਦੀਨਸ਼ੀਨ ਮਹੰਤ ਰਮੇਸ਼ ਮੁਨੀ ਤੇ ਕੈਲਾਸ਼ ਮੁਨੀ ਦੀ ਰਹਿਨੁਮਾਈ ਹੇਠ ਕਥਾ ਵਾਚਕ ਪੰਡਿਤ ਮਨੋਹਰ ਲਾਲ ਸ਼ਾਸਤਰੀ (ਮੱਲੇਵਾਲਾ) ਵੱਲੋਂ ਅਪਣੀ ਮਧੁਰ ਬਾਣੀ ਨਾਲ ਸ਼ੁਭ ਆਰੰਭ ਕੀਤਾ, ਜਿਸ ਨੂੰ ਲੈ ਕੇ ਮੌੜ ਮੰਡੀ, ਮੌੜ ਕਲਾਂ, ਮੌੜ ਖੁਰਦ, ਤਲਵੰਡੀ ਸਾਬੋ, ਭਾਗੀਵਾਂਦਰ ਅਤੇ ਇਲਾਕਾ ਵਾਸੀਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਦੀਨਸ਼ੀਨ ਮਹੰਤ ਰਮੇਸ਼ ਮੁਨੀ ਨੇ ਦੱਸਿਆ ਕਿ ਬਾਬਾ ਨਿੱਕੂ ਰਾਮ ਦੀ 74ਵੀ ਬਰਸੀ ਸੰਤ ਚਰਨ ਦਾਸ ਦੀ 56ਵੀਂ ਬਰਸੀ ਅਤੇ ਬ੍ਰਹਮਲੀਨ ਮਹੰਤ ਰਾਮ ਮੁਨੀ ਦੀ 13ਵੀ ਬਰਸੀ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।ਬਾਬਾ ਰਮੇਸ਼ ਮੁਨੀ ਨੇ ਅੱਗੇ ਦੱਸਿਆ ਕਿ 2 ਮਾਰਚ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਹਵਨ ਹੋਵੇਗਾ ਤੇ ਸ਼੍ਰੀਮਦ ਭਾਗਵਤ ਸਪਤਾਹ ਦੇ ਭੋਗ 10:30 ਵਜੇ ਪਾਏ ਜਾਣਗੇ। ਜਿਸ ਉਪਰੰਤ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਸੰਤ ਰਵਿੰਦਰ ਮੁਨੀ, ਸੰਤ ਰਤਨ ਮੁਨੀ, ਮਹੰਤ ਨੌਵੀਂ ਦਾਸ ਸ਼ੇਖਪੁਰਾ, ਸਵਾਮੀ ਕੈਲਾਸ਼ ਮੁਨੀ, ਸੰਤ ਕਰਮ ਦਾਸ ਅਤੇ ਸੰਤ ਰਾਜ ਮੁਨੀ ਹਾਜਰ ਸਨ। ਇਸ ਮੌਕੇ ਮਹੰਤ ਰਮੇਸ਼ ਮੁਨੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼੍ਰੀ ਮਦ ਭਗਵਤ ਸਪਤਾਹ ਗਿਆਨ ਯੱਗ ਵਿਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਉਣ।