- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੋਮਣੀ ਅਕਾਲੀ ਦਲ ਦੀ ਭਾਈ ਰੂਪਾ ਰੈਲੀ ਨੂੰ ਸਫਲ ਬਣਾਉਣ ਲਈ ਹਲਕੇ ਦੇ ਲੋਕ ਪੱਬਾ ਭਾਰ: ਮਲੂਕਾ

-ਕਿਹਾ, ‘ਆਪ’ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਲੋਕ ਹੋਏ ਕਾਹਲੇ
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਹਲਕਾ ਪੱਧਰੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰੈਲੀਆਂ ਨੂੰ ਲੈ ਕੇ ਸੂਬੇ ਭਰ ’ਚ ਅਕਾਲੀ ਦਲ ਪਾਰਟੀ ਨੂੰ ਚਾਹੁਣ ਵਾਲਿਆਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਰਾਮਪੁਰਾ ਫੂਲ ਦੇ ਪਿੰਡ ਭਾਈਰੂਪਾ ਦੀ ਦਾਣਾ ਮੰਡੀ ’ਚ 28 ਫਰਵਰੀ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਹਿੱਸਾ ਲੈਣ ਲਈ ਲੋਕ ਪੱਬਾਂ ਭਾਰ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਅੱਜ ਹਲਕਾ ਰਾਮਪੁਰਾ ਫੂਲ ਦੇ ਪਿੰਡ ਭਾਈ ਰੂਪਾ ਦੇ ਛੇਵੀ ਪਾਤਿਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਇਕ ਵਿਸ਼ਾਲ ਮੀਟਿੰਗ ਕੀਤਾ ਗਿਆ। ਮੀਟਿੰਗ ਵਿੱਚ ਮਲੂਕਾ ਨੇ ਕਿਹਾ ਹੈ ਕਿ ਹੁਣ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਾਲਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਲੋਕ ਦਲ ਸਰਕਾਰ ਦੇਖਣਾ ਚਾਹੁੰਦੇ ਹਨ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਹੈ ਕਿ ਭਾਈ ਰੂਪਾ ਦੀ ਦਾਣਾ ਮੰਡੀ ਵਿਖੇ ਹੋਣ ਜਾ ਰਹੀ 28 ਫਰਵਰੀ ਨੂੰ ਪੰਜਾਬ ਬਚਾਓ ਵਿਸ਼ਾਲ ਰੈਲੀ ’ਚ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੋ ਇਲਾਵਾ ਵੱਖ-ਵੱਖ ਸੀਨੀਅਰ ਲੀਡਰਾਂ ਵੱਲੋਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ।
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਿਨਾਮ ਸਿੰਘ ਭਾਈ ਰੂਪਾ, ਡਾ: ਜਸਪਾਲ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਲਖਵੀਰ ਸਿੰਘ ਲੱਖੀ ਜਵੰਧਾ ਪ੍ਰਧਾਨ ਨਗਰ ਪੰਚਾਇਤ ਭਾਈਰੂਪਾ,ਗੁਰਮੇਲ ਸਿੰਘ ਮੇਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਾਈਰੂਪਾ, ਜਗਤਾਰ ਸਿੰਘ ਸਰਾਵਾਂ ਇੰਚਾਰਜ, ਕੌਂਸਲਰ ਮੱਲ ਸਿੰਘ ਮੁੱਟੇ, ਜਗਤਾਰ ਸਿੰਘ ਜਵੰਧਾ, ਹਰਵਿੰਦਰ ਸਿੰਘ ਡੀਸੀ, ਗੁਰਨੈਬ ਸਿੰਘ ਨੈਬੀ ਭਾਈਕਾ, ਕੌਂਸਲਰ ਤੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਬਗੀਚਾ, ਸੁਖਦੇਵ ਸਿੰਘ ਲੀਡਰ, ਸਾਬਕਾ ਡਾਇਰੈਕਟਰ ਕੁਲਵੰਤ ਸਿੰਘ, ਸਰਪੰਚ ਛਿੰਦਾ ਸਿੰਘ ਮੰਡੇਰ, ਸਤਿਨਾਮ ਸਿੰਘ ਫੌਜੀ, ਗੁਰਜੰਟ ਸਿੰਘ, ਰਾਜਾ ਸਿੰਘ ਜੰਡੂ, ਜਗਰਾਜ ਸਿੰਘ ਰਾਜਾ ਭਾਈਕਾ, ਨਿੰਮਾ ਸਿੰਘ ਸੰਧੂ, ਜਗਰੂਪ ਸਿੰਘ ਭਾਈ ਕਾ, ਕੁਲਦੀਪ ਸਿੰਘ ਚੇਲਾ, ਸੱਤਾ ਸਿੰਘ ਡੀਪੂ ਵਾਲਾ, ਕੌਰ ਸਿੰਘ ਜਵੰਧਾ, ਰਕੇਸ਼ ਕੁਮਾਰ, ਚਮਕੌਰ ਸਿੰਘ ਸਿੱਧੂ, ਨੰਬਰਦਾਰ ਅਤੇ ਡਾਕਟਰ ਬਚਿੱਤਰ ਸਿੰਘ ਕੋਠੇ ਸੁਖਾਨੰਦ,ਗੁਰਪ੍ਰੀਤ ਸਿੰਘ ਭਮਰਾ, ਚਮਕੌਰ ਸਿੰਘ ਤਪੀਆ, ਮੇਘ ਰਾਜ, ਦੇਸ ਰਾਜ ਚੋਪੜਾ,ਦਰਸ਼ਨ ਸਿੰਘ, ਗੁਰਮੇਲ ਸਿੰਘ ਨਾਮਧਾਰੀ, ਹਰਮੇਲ ਸਿੰਘ ਗਾਡੀ ,ਸ਼ਾਮ ਸਿੰਘ ਜੰਡੂ, ਗੁਰਨੈਬ ਸਿੰਘ ਬਾਬੇ ਕਾ. ਨੰਬਰਦਾਰ ਅਮਰਜੀਤ ਸਿੰਘ ਅਤੇ ਬਹਾਦਰ ਸਿੰਘ ਆਦਿ ਅਕਾਲੀ ਦਲ ਦੇ ਵਰਕਰਜ਼ ਮੌਜੂਦ ਸਨ।