- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਦੀ ਸਮੱਸਿਆ ਦੇ ਵਿਚ ਘਿਰਿਆ ਮੌੜ,

-ਸੀਵਰੇਜ ਦਾ ਪਾਣੀ ਥਾਂ-ਥਾਂ ਜਮ੍ਹਾਂ ਹੋਣ ਨਾਲ ਕਈ ਬਿਮਾਰੀਆਂ ਫੈਲਣ ਦਾ ਬਣਿਆ ਡਰ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਇੱਥੋਂ ਦਾ ਸੀਵਰੇਜ ਸਿਸਟਮ ਮੌੜ ਸ਼ਹਿਰ ਦੇ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਜ਼ਿਲ੍ਹੇ ਦੇ ਅਧਿਕਾਰੀ ਅਤੇ ਸਿਆਸੀ ਆਗੂ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਤੋਂ ਹੱਥ ਖੜੇ ਕਰ ਗਏ ਦਿਖਾਈ ਦੇ ਰਹੇ ਹਨ। ਪਿਛਲੇ ਤਿੰਨ ਸਾਲਾਂ ਤੋਂ ਮੌੜ ਖੁਰਦ ਦੀ ਸੜਕ ਜੋ ਕਿ ਰਾਜਗੜ੍ਹ ਕੁੱਬੇ, ਟਾਹਲਾ ਸਾਹਿਬ, ਸੰਦੋਹਾ ਰੋਡ ਜੋ ਕਿ ਲਗਭਗ 50 ਪਿੰਡਾਂ ਦਾ ਰਸਤਾ ਹੈ, ਜਿਸ ’ਤੇ ਰੇਲਵੇ ਫਾਟਕ ਤੋਂ ਲੈ ਕੇ ਨਹਿਰ ਤੱਕ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਸਮੂਹ ਨਗਰ ਨਿਵਾਸੀਆਂ ਮੌੜ ਖੁਰਦ ਨੇ ਸੀਵਰੇਜ ਸਿਸਟਮ ਖਸਤਾ ਹਾਲਤ ਬਾਰੇ ਇਕੱਠ ਕੀਤਾ ਅਤੇ ਲੋਕਾਂ ਨੇ ਕਿਹਾ ਕਿ ਸੀਵਰੇਜ ਦਾ ਪਾਣੀ ਜਗ੍ਹਾ–ਜਗ੍ਹਾ ਖੜ੍ਹ ਗਿਆ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਹ ਸੜਕ ਲਗਭਗ 50 ਪਿੰਡਾਂ ਦਾ ਰਸਤਾ ਹੈ, ਜਿਸ ਵਿਚ ਰੋਜ ਦੇ ਕੰਮ ਕਾਰ ਕਰਨ ਵਾਲੇ ਰਾਹਗੀਰਾਂ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਉੱਪਰ ਵੱਡੇ-ਵੱਡੇ ਟੋਏ ਬਣ ਗਏ ਹਨ, ਜਿੱਥੇ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ। ਇਸ ਮੌਕੇ ਗੁਰਮੇਲ ਸਿੰਘ ਪ੍ਰਧਾਨ ਮੌੜ ਖੁਰਦ ਨੇ ਕਿਹਾ ਕਿ ਪਿਛਲੀ ਦਿਨੀਂ ਉਨ੍ਹਾਂ ਦੀ ਪਤਨੀ ਦਾ ਇਸੇ ਸੜਕ ’ਤੇ ਹਾਦਸਾ ਹੋਣ ਕਾਰਨ ਚੂਲਾ ਟੁੱਟ ਗਿਆ, ਜਿਸਦੇ 5 ਆਪਰੇਸ਼ਨ ਹੋਣ ਦੇ ਬਾਵਜੂਦ ਉਹ ਅਜੇ ਵੀ ਠੀਕ ਨਹੀਂ ਹੋਏ ਹਨ ਅਤੇ ਹੋਰ ਵੀ ਕਈ ਲੋਕਾਂ ਦੇ ਗੰਭੀਰ ਸੱਟਾ ਅਕਸਰ ਹੀ ਵੱਜਦੀਆਂ ਹਨ। ਇਸ ਸੜਕ ਦੇ ਖਰਾਬ ਹੋਣ ਕਾਰਨ ਕਈ ਵਾਰ ਕਿਸੇ ਮਰੀਜ ਨੂੰ ਹਸਪਤਾਲ ਲਿਜਾਣ ਵਿਚ ਵੀ ਦੇਰੀ ਹੋ ਜਾਂਦੀ ਹੈ। ਕਈ ਵਾਰ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਨਹੀ ਕੀਤੀ। ਇਸ ਸੜਕ ਅਤੇ ਸੀਵਰੇਜ ਸਿਸਟਮ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ । ਡਾ. ਨੌਹਰ ਚੰਦ, ਗੁਰਮੇਲ ਸਿੰਘ ਪ੍ਰਧਾਨ, ਐਡਵੋਕੇਟ ਰਾਜਵੀਰ ਸਿੰਘ ਮੱਟੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇਕਰ ਪ੍ਰਸ਼ਾਸਨ ਸਾਡੇ ਇਸ ਖਰਾਬ ਹੋਏ ਸੀਵਰੇਜ ਸਿਸਟਮ ਦਾ ਕੋਈ ਹੱਲ ਨਹੀਂ ਕਰਦਾ ਹੈ ਤਾਂ ਗੁਰਮੇਲ ਸਿੰਘ ਚੌਹਾਨ, ਸੁਖਦੇਵ ਸਿੰਘ, ਦਸ਼ਿਹਰਾ ਸਿੰਘ, ਗੁਰਜੰਟ ਸਿੰਘ ਦੋਧੀ, ਕਾਲਾ ਸਿੰਘ ਦੋਧੀ, ਰਾਜ ਦੇਵ , ਹੈਪੀ ਸਿੰਘ, ਸੰਦੀਪ ਸਿੰਘ ਪਰੋਚਾ, ਸੇਵਕ ਸਿੰਘ, ਗਗਨਦੀਪ ਸਿੰਘ , ਸਤਪਾਲ ਸਿੰਘ, ਬਲਤੇਜ ਸਿੰਘ, ਧਰਮਿੰਦਰ ਸਿੰਘ, ਗੁਰਤੇਜ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਹਰਪਾਲ ਕੌਰ, ਜਸਪਾਲ ਕੌਰ, ਬਲਜੀਤ ਕੌਰ, ਮਨਜੀਤ ਕੌਰ ਅਤੇ ਹੋਰ ਸਾਰੇ ਮੁਹੱਲਾ ਨਿਵਾਸੀਆਂ ਵੱਲੋਂ 19 ਫ਼ਰਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਘਟਨਾ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਹੋਵੇਗੀ।