ਸੜਕ ਹਾਦਸੇ ’ਚ ਦੋ ਜ਼ਖ਼ਮੀ
ਮੋਟਰਸਾਈਕਲ-ਕਾਰ ਟੱਕਰ ’ਚ ਦੋ ਜ਼ਖ਼ਮੀ
Publish Date: Sat, 17 Jan 2026 04:34 PM (IST)
Updated Date: Sun, 18 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ-ਮਾਨਸਾ ਰੋਡ ‘ਤੇ ਅੰਡਰ ਬ੍ਰਿਜ਼ ਦੇ ਨੇੜੇ ਦੋ ਮੋਟਰਸਾਈਕਲ ਸਵਾਰਾਂ ਦੀ ਕਾਰ ਨਾਲ ਟੱਕਰ ਹੋਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਸਹਾਰਾ ਮੁੱਖਾਲੇ ਨੂੰ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਹਰਬੰਸ ਸਿੰਘ ਤੇ ਜੱਗਾ ਘਟਨਾ ਸਥਾਨ ‘ਤੇ ਪਹੁੰਚੇ। ਜ਼ਖ਼ਮੀ ਮੋਟਰਸਾਈਕਲ ਸਵਾਰਾਂ ਵਿਪਨ ਕੁਮਾਰ (ਉਮਰ 20 ਸਾਲ) ਤੇ ਰਾਕੇਸ਼ ਕੁਮਾਰ (ਉਮਰ 24 ਸਾਲ), ਵਾਸੀ ਮਾਡਲ ਟਾਊਨ ਨੂੰ ਤੁਰੰਤ ਹਸਪਤਾਲ ਦੀ ਐਮਰਜੈਂਸੀ ਵਾਰਡ ’ਚ ਭੇਜਿਆ ਗਿਆ। ਸਥਾਨਕ ਲੋਕਾਂ ਦੇ ਅਨੁਸਾਰ, ਟੱਕਰ ਕਾਰ ਦੀ ਤੇਜ਼ ਰਫ਼ਤਾਰ ਕਾਰਨ ਹੋਈ। ਜ਼ਖ਼ਮੀ ਵਿਅਕਤੀਆਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।