- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਖ਼ਬਾਰ ਜ਼ਿੰਦਗੀ ਤੇ ਸਮਾਜ ’ਚ ਬਹੁਤ ਬਦਲਾਅ ਲੈ ਕੇ ਆਉਂਦੇ ਨੇ

-ਦਿ ਆਕਸਫੋਰਡ ਦੇ ਬੱਚਿਆਂ ਨੇ ਅਖ਼ਬਾਰਾਂ ਦੇ ਯੋਗਦਾਨ ਸਬੰਧੀ ਕੀਤੀ ਚਰਚਾ
-ਅਖਬਾਰ ਪੜ੍ਹਨ ਨਾਲ ਗਿਆਨ, ਭਾਸ਼ਾ ਤੇ ਆਮ ਜਾਣਕਾਰੀ ’ਚ ਹੁੰਦੈ ਵਾਧਾ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਅਖਬਾਰ ਸਮਾਜ ਦਾ ਮਹੱਤਵਪੂਰਨ ਜਾਣਕਾਰੀ ਸਰੋਤ ਹਨ। ਵਿਦਿਆਰਥੀਆਂ ਲਈ ਅਖਬਾਰ ਪੜ੍ਹਨਾ ਗਿਆਨ, ਭਾਸ਼ਾ ਅਤੇ ਆਮ ਜਾਣਕਾਰੀ ਵਿੱਚ ਵਾਧਾ ਕਰਦਾ ਹੈ। ਨੌਜਵਾਨਾਂ ਨੂੰ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਰੁਜ਼ਗਾਰ ਦੇ ਮੌਕਿਆਂ ਅਤੇ ਸਮਾਜਿਕ ਮੁੱਦਿਆਂ ਬਾਰੇ ਜਾਣਕਾਰੀ ਮਿਲਦੀ ਹੈ। ਆਮ ਲੋਕਾਂ ਨੂੰ ਸਰਕਾਰੀ ਨੀਤੀਆਂ, ਖੇਤੀਬਾੜੀ, ਸਿਹਤ ਅਤੇ ਵਪਾਰ ਸੰਬੰਧੀ ਖ਼ਬਰਾਂ ਮਿਲਦੀਆਂ ਹਨ ਪਰ ਅੱਜਕੱਲ੍ਹ ਲੋਕਾਂ ਵਿੱਚ ਅਖਬਾਰ ਪੜ੍ਹਨ ਦੀ ਆਦਤ ਘੱਟ ਰਹੀ ਹੈ। ਇਸ ਕਾਰਨ ਲੋਕਾਂ ਦੀ ਪੜ੍ਹਨ ਦੀ ਰੁਚੀ ਘਟਦੀ ਹੈ, ਸਹੀ ਅਤੇ ਪ੍ਰਮਾਣਿਕ ਜਾਣਕਾਰੀ ਤੋਂ ਦੂਰ ਹੋ ਜਾਂਦੇ ਹਨ ਤੇ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਸ਼ਿਕਾਰ ਬਣ ਸਕਦੇ ਹਨ। ਅਖਬਾਰਾਂ ਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਨਿਰਪੱਖ, ਸੱਚੀਆਂ ਅਤੇ ਲੋਕ-ਹਿਤ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਅਖਬਾਰਾਂ ਨਾਲ ਜੋੜਨ ਦੇ ਯਤਨ ਕਰਨੇ ਚਾਹੀਦੇ ਹਨ। ਦ ਆਕਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਅਖਬਾਰਾਂ ਦਾ ਸਮਾਜ ਵਿਚ ਕੀ ਯੋਗਦਾਨ ਹੈ ਸਬੰਧੀ ਵਿਚਾਰ ਚਰਚਾ ਕੀਤੀ।
-ਬਾਕਸ-
-ਅਖ਼ਬਾਰਾਂ ਤੋਂ ਵਿਦਿਆਰਥੀ ਨੂੰ ਚੰਗੀ ਜਾਣਕਾਰੀ ਮਿਲਦੀ ਹੈ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੀ ਬਾਰਵੀਂ ਕਲਾਸ ਦੇ ਵਿਦਿਆਰਥੀ ਅਰਮਾਨਜੋਤ ਸਿੰਘ ਪਿੰਡ ਜੀਦਾ ਦਾ ਕਹਿਣਾ ਹੈ ਕਿ ਅਖ਼ਬਾਰਾਂ ਰਾਂਹੀ ਵਿਦਿਆਰਥੀਆਂ ਨੂੰ ਬਹੁਤ ਜਾਣਕਾਰੀ ਮਿਲਦੀ ਹੈ। ਵਿਦਿਆਰਥੀ ਅਖ਼ਬਾਰ ਨੂੰ ਬੜੀ ਆਸਾਨੀ ਨਾਲ ਪੜ੍ਹ ਲੈਂਦਾ ਹੈ। ਅਖ਼ਬਾਰਾਂ ਤੋਂ ਵਿਦਿਆਰਥੀ ਨੂੰ ਚੰਗੀਜਾਣਕਾਰੀ ਮਿਲਦੀ ਹੈ। ਇਸ ਜਾਣਕਾਰੀ ਦਾ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਵਿਚ ਲਾਭ ਮਿਲਦਾ ਹੈ।ਉਹ ਇਸ ਜਾਣਕਾਰੀ ਨੂੰ ਆਪਣੀ ਪੜ੍ਹਾਈ ਲਈ ਇਸਤੇਮਾਲ ਕਰਦਾ ਹੈ ਜਿਸ ਨਾਲ ਉਸਨੂੰ ਪੜ੍ਹਨ-ਲਿਖਣਵਿੱਚ ਸੌਖ ਹੁੰਦੀ ਹੈ, ਵਿਦਿਆਰਥੀ ਨੂੰ ਆਪਣੇ ਆਲੇ-ਦੁਆਲੇ ਬਾਰੇ ਜਾਣਕਾਰੀ ਰਹਿੰਦੀ ਹੈ। ਵਿਦਿਆਰਥੀ ਆਪ ਜਾਣੂ ਹੋ ਕੇ ਆਪਣੇ ਆਸੇ-ਪਾਸੇ ਅਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ।ਵਿਦਿਆਰਥੀ ਇਸ ਜਾਣਕਾਰੀ ਨੂੰ ਸਮਾਜ ਸੁਧਾਰਨ ਲਈ ਵੀ ਵਰਤਦਾ ਹੈ ਤੇ ਖੁਦ ਵੀ ਮਾੜੇ ਕੰਮਾਂ ਤੋਂ ਦੂਰਰਹਿੰਦਾ ਹੈ।
-ਬਾਕਸ-
-ਅਖ਼ਬਾਰ ਜਾਣਕਾਰੀ ਦਾ ਸੋਮਾ ਤੇ ਸਮਾਜਿਕ ਗਿਆਨ ਦਾ ਸਾਗਰ
ਇੰਦਰਵੀਰ ਕੌਰ ਪਿੰਡ ਵਾਂਦਰ ਕਲਾਸ ਬਾਰਵੀਂ ਦਾ ਕਹਿਣਾ ਹੈ ਕਿ ਅਖ਼ਬਾਰ ਜਾਣਕਾਰੀ ਦਾਸੋਮਾ, ਸਮਾਜਿਕ ਗਿਆਨ ਦਾ ਸਾਗਰ ਹੈ। ਅਖ਼ਬਾਰਾਂ ਰਾਂਹੀ ਦੁਨੀਆਂ ਤੇ ਚੱਲ ਰਹੀਆਂ ਵੱਖ-ਵੱਖ ਘਟਨਾਵਾਂਦੀ ਜਾਣਕਾਰੀ ਮਿਲਦੀ ਹੈ। ਅਖ਼ਬਾਰਾਂ ਵਿੱਚ ਮੌਜੂਦ ਜਾਣਕਾਰੀ ਰਾਂਹੀ ਕਈ ਤਰ੍ਹਾਂ ਦੀਆਂ ਪਰੀਖਿਆਵਾਂਜਿਵੇਂ ਕਿ ਯੂਪੀਐਸਸੀ., ਪੀਸੀਐਸ ਆਦਿ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ। ਪਿੰਡਾਂ ਵਿੱਚ ਤਾਂ ਅਜੇ ਵੀਸੱਥ ਵਿੱਚ ਇਕੱਠੇ ਹੋ ਕੇ ਅਖ਼ਬਾਰਾਂ ਰਾਹੀਂ ਦੁਨੀਆਂ ਤੇ ਚੱਲ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਇਕੱਤਰਕੀਤੀ ਜਾਂਦੀ ਹੈ। ਅਖ਼ਬਾਰਾਂ ਰਾਂਹੀ ਸਾਨੂੰ ਕਈ ਤਰ੍ਹਾਂ ਦੇ ਮੌਕਿਆਂ ਬਾਰੇ ਜਾਣਕਾਰੀ ਮਿਲਦੀ ਹੈ ਜਿਵੇਂ ਕਿਇਸ਼ਤਿਹਾਰਾਂ ਰਾਂਹੀ ਖੇਡਾਂ ਦੀ ਜਾਣਕਾਰੀ, ਨੌਕਰੀਆਂ ਦੀ ਜਾਣਕਾਰੀ, ਦੇਸ਼ ਚ ਹੋ ਰਹੀਆਂ ਤਰੱਕੀਆਂ, ਸਰਕਾਰ ਰਾਂਹੀ ਕੀਤੇ ਗਏ ਬਦਲਾਵ ਬਾਰੇ ਵੀ ਪਤਾ ਚਲਦਾ ਹੈ।
-ਬਾਕਸ-
-ਪੱਤਰਕਾਰ ਅਖ਼ਬਾਰਾਂ ‘ਚ ਗਲਤ ਜਾਣਕਾਰੀ ਦੇਣਗੇ ਤਾਂ ਲੋਕਾਂ ਦਾ ਅਖ਼ਬਾਰਾਂ ਤੋਂ ਉੱਠੇਗਾ ਭਰੋਸਾ
ਹਰਸਿਮਰਨ ਕੌਰ ਬਰਾੜ ਪਿੰਡ ਥਰਾਜ ਜਮਾਤ ਬਾਰ੍ਹਵੀਂ ਨੇ ਕਿਹਾ ਕਿ ਅਖ਼ਬਾਰ ਜਾਣਕਾਰੀ ਦਾ ਇੱਕ ਅਜਿਹਾਸਾਧਨ ਹੈ ਜਿਸ ਦੁਆਰਾ ਅਸੀਂ ਇੱਕ ਆਮ ਆਦਮੀ ਦੀ ਗੱਲ ਪੂਰੀ ਦੁਨੀਆਂ ਤੱਕ ਪਹੁੰਚਾ ਸਕਦੇ ਹਾਂ। ਪਰਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਸਹੀ ਅਤੇ ਸੱਚੀ ਜਾਣਕਾਰੀ ਪਹੁੰਚਾਉਣ ਲਈ ਅਖ਼ਬਾਰਾਂ ਦੀ ਪਾਰਦਰਸ਼ੀ ਬਹੁਤਜ਼ਰੂਰੀ ਹੈ। ਦੇਸ਼ ਦੀ ਜਨਤਾ ਅਖ਼ਬਾਰਾਂ ਉੱਤੇ ਬਹੁਤ ਭਰੋਸਾ ਕਰਦੀ ਹੈ ਅਤੇ ਹਰ ਖ਼ਬਰ ਉੱਤੇ ਅੱਖ ਬੰਦ ਕਰਕੇਭਰੋਸਾ ਕਰਦੀ ਹੈ। ਜੇਕਰ ਪੱਤਰਕਾਰ ਅਖ਼ਬਾਰਾਂ ਵਿੱਚ ਪੂਰਾ ਸੱਚ ਨਾ ਲਿਖ ਕੇ ਗਲਤ ਜਾਣਕਾਰੀ ਦੇਣਗੇ ਤਾਂਹੌਲੀ-ਹੌਲੀ ਲੋਕਾਂ ਦਾ ਭਰੋਸਾ ਅਖ਼ਬਾਰਾਂ ਤੋਂ ਉੱਠ ਜਾਵੇਗਾ। ਪੱਤਰਕਾਰਾਂ ਨੂੰ ਧਾਰਮਿਕ ਵਿਸ਼ਿਆਂ ਦੀਜਾਣਕਾਰੀ ਛਾਪਦੇ ਵਕਤ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਜਾਣਕਾਰੀ ਧਰਮ ਜਾਂਜਾਤ-ਪਾਤ ਦਾ ਪੱਖ ਕਰੇ ਬਿਨ੍ਹਾਂ ਆਪਣੇ ਕਿੱਤੇ ਨਾਲ ਇਨਸਾਫ਼ ਕਰੇ। ਅੱਜ ਵੀ ਭਾਰਤ ਦੇਸ਼ ਦੇ ਕਰੋੜਾਂਵਿਅਕਤੀ ਅਖ਼ਬਾਰ ਵਿੱਚ ਆਈ ਖ਼ਬਰ ਤੇ ਅੱਖ ਮੀਚ ਕੇ ਭਰੋਸਾ ਕਰਦੇ ਹਨ। ਇਹ ਭਰੋਸੇ ਨੂੰ ਬਰਕਰਾਰਕਰਨ ਲਈ ਅਖ਼ਬਾਰਾਂ ਦੀ ਪਾਰਦਰਸ਼ੀ ਬਹੁਤ ਜ਼ਰੂਰੀ ਹੈ।
-ਬਾਕਸ-
-ਅਖ਼ਬਾਰਾਂ ਦਾ ਮਨੁੱਖ ’ਤੇ ਪੈਂਦੈ ਕਈ ਤਰ੍ਹਾਂ ਦਾ ਅਸਰ
ਕੁਲਵਿੰਦਰ ਸਿੰਘ ਪਿੰਡ ਦਬੜ੍ਹੀਖਾਨਾ ਕਲਾਸ ਬਾਰਵੀਂ ਨੇ ਆਖਿਆ ਕਿ ਅਖ਼ਬਾਰਾਂ ਦੇ ਬਹੁਤ ਸਾਰੇ ਗੁਣਹਨ ਜਿਵੇਂ ਅਖ਼ਬਾਰ ਸਾਨੂੰ ਸਾਰੀ ਦੁਨੀਆਂ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਦਾ ਹੈ। ਇਸ ਵਿੱਚ ਕਈਇਸ਼ਤਿਹਾਰ ਵੀ ਲੱਗੇ ਹੁੰਦੇ ਹਨ ਜੋ ਸਾਨੂੰ ਨਵੀਆਂ ਆ ਰਹੀਆਂ ਚੀਜ਼ਾਂ ਅਤੇ ਨਵੀਆਂ ਖੁੱਲ ਰਹੀਆਂਸੰਸਥਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਅਖ਼ਬਾਰ ਪੜ੍ਹਨ ਨਾਲ ਸਾਡੇ ਸ਼ਬਦਾਂ ਦੇ ਭੰਡਾਰ ਵਿੱਚ ਵੀ ਵਾਧਾ ਹੁੰਦਾਹੈ। ਅਖ਼ਬਾਰਾਂ ਤੋਂ ਸਾਨੂੰ ਨਵੀਆਂ ਆ ਰਹੀਆਂ ਸਕੀਮਾਂ ਬਾਰੇ ਪਤਾ ਲੱਗਦਾ ਹੈ। ਅਖ਼ਬਾਰਾਂ ਦੇ ਗੁਣਾਂਨਾਲ-ਨਾਲ ਕਈ ਔਗੁਣ ਵੀ ਹਨ ਜਿਵੇਂ ਇਨ੍ਹਾਂ ਵਿੱਚ ਕਈ ਗ਼ਲਤ ਖ਼ਬਰਾਂ ਵੀ ਛਪਦੀਆਂ ਹਨ ਜਿਸ ਨਾਲਲੋਕਾਂ ਵਿੱਚ ਭਰਮ ਪੈਦਾ ਹੁੰਦਾ ਹੈ। ਇਨ੍ਹਾਂ ਨੂੰ ਬਣਾਉਣ ਲਈ ਕਈ ਦਰੱਖਤਾਂ ਨੂੰ ਵੀ ਕੱਟਣਾ ਪੈਂਦਾ ਹੈ ਜੋ ਕਿ ਵਾਤਾਵਰਨ ਲਈ ਸਹੀ ਨਹੀਂ। ਕਈ ਤਸਵੀਰਾਂ ਕਾਬਲੇ-ਤਾਰੀਫ਼ ਹੁੰਦੀਆਂ। ਪਰ ਸਾਨੂੰ ਇਸਦੇ ਔਗੁਣਾਂ ਨੂੰ ਛੱਡ ਕੇ ਗੁਣਾਂ ਵੱਲ ਦੇਖਣਾ ਚਾਹੀਦਾ ਹੈ।
-ਬਾਕਸ-
-ਅਖ਼ਬਾਰਾਂ ਦਾ ਸਾਡੀ ਜ਼ਿੰਦਗੀ ’ਚ ਬਹੁਤ ਵੱਡਾ ਰੋਲ ਹੈ
ਦਿਲਪ੍ਰੀਤ ਸਿੰਘ ਪਿੰਡ ਝੱਖੜਵਾਲਾ ਕਲਾਸ ਬਾਰ੍ਹਵੀਂ ਦਾ ਕਹਿਣਾ ਹੈ ਕਿ ਅਖ਼ਬਾਰਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ। ਅਖ਼ਬਾਰ ਰਾਹੀਂ ਸਾਨੂੰ ਦੇਸ਼ਾਂ-ਵਿਦੇਸ਼ਾਂ ਦੀ ਖ਼ਬਰ ਮਿਲਦੀ ਹੈ। ਇਸ ’ਚ ਸ਼ੇਅਰ-ਮਾਰਕੀਟ ਬਾਰੇ, ਸੋਨਾ-ਚਾਂਦੀ ਦੇ ਰੇਟ ਅਤੇ ਕੋਈ ਸਰਕਾਰੀ ਬਿੱਲ ਆਦਿ ਦੀ ਸਾਨੂੰ ਅਖ਼ਬਾਰ ਰਾਹੀਂ ਉਸ ਦੀ ਜਾਣਕਾਰੀ ਮਿਲਦੀ ਹੈ। ਅਖ਼ਬਾਰ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮਦਦ ਕਰਦਾ ਹੈ। ਅਖ਼ਬਾਰ ਨੂੰ ਆਪਣੇ ਦੇਸ਼ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਜੇ ਕੋਈ ਅਫ਼ਸਰ ਲੋਕਾਂ ਨਾਲ ਧੱਕਾ ਜਾਂ ਰਿਸ਼ਵਤ ਲੈਂਦਾ ਹੈ ਤਾਂ ਅਖ਼ਬਾਰ ਵਿੱਚ ਉਸਦਾ ਸੱਚ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ। ਅਖ਼ਬਾਰ ’ਚ ਸਾਡੇ ਮਨੋਰੰਜਨ ਲਈ ਚੁਟਕਲੇ ਵੀ ਹੁੰਦੇ ਹਨ। ਅਖ਼ਬਾਰ ’ਚ ਵੱਡੀਆਂ-ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਹਨ। ਇਸ ਵਿਚ ਜੇ ਕਿਤੇ ਨੌਕਰੀ ਲਈ ਜਗ੍ਹਾ ਖਾਲੀ ਹੋਵੇ ਤਾਂ ਉਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ।
-ਅਖ਼ਬਾਰ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਹਨ
ਜਸਕੰਵਲ ਸਿੰਘ ਪਿੰਡ ਮਾੜੀ ਮੁਸਤਫਾ ਜਮਾਤ ਬਾਰ੍ਹਵੀਂ ਨੇ ਕਿਹਾ ਕਿ ਅਖ਼ਬਾਰ ਸਮਾਜ ਦੀ ਉੱਨਤੀ ਲਈ ਇੱਕ ਮਹੱਤਵਪੂਰਨ ਸਾਧਨ ਹਨ। ਅਖ਼ਬਾਰ ਸਾਡੀ ਜ਼ਿੰਦਗੀ ਤੇ ਸਮਾਜ ’ਚ ਬਹੁਤ ਬਦਲਾਅ ਲੈ ਕੇ ਆਉਂਦੇ ਹਨ। ਅਖ਼ਬਾਰਾਂ ਵਿੱਚ ਦਿੱਤੀ ਜਾਣਕਾਰੀ ਵੱਖ-ਵੱਖ ਚੀਜ਼ਾਂ ਨਾਲ ਵਾਕਫ਼ ਕਰਵਾਉਂਦੀ ਹੈ। ਸਮਾਜ ਵਿੱਚ ਹੋਰਹੀਆਂ ਸਾਰੀਆਂ ਗਤੀਵਿਧੀਆਂ ਪ੍ਰਤੀ ਅਖ਼ਬਾਰ ਸਾਡਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਹਨ ਜਿਵੇਂ ਕਿ ਸਾਡੇ ਆਲੇ-ਦੁਆਲੇ ਹੋਣ ਵਾਲੇ ਪ੍ਰੋਗਰਾਮ ਜੋ ਕਿ ਸਾਡੀ ਤਰੱਕੀ ਲਈ ਹੀ ਅਰੰਭ ਕੀਤੇ ਜਾਂਦੇ ਹਨ। ਅਖ਼ਬਾਰਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਸਦੀ ਮਦਦ ਨਾਲ ਅਸੀਂ ਮਿਹਨਤ ਕਰਕੇ ਤਰੱਕੀ ਦੀਆਂ ਉਚਾਈਆਂ ਨੂੰ ਛੂਹ ਸਕਦੇ ਹਾਂ। ਅਖ਼ਬਾਰ ਸਾਨੂੰ ਨਵੇਂ-ਨਵੇਂ ਵਿਅਕਤੀਆਂ ਤੇ ਕੰਮ ਕਰਨ ਦੇ ਵੱਖਰੇ-ਵੱਖਰੇ ਤੌਰ-ਤਰੀਕਿਆਂ ਤੋਂ ਜਾਣੂ ਕਰਵਾਉਂਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਖ਼ਬਾਰ ਸਮਾਜ ਦੀ ਤਰੱਕੀ ਦਾ ਅਹਿਮ ਹਿੱਸਾ ਹਨ। ਇਹ ਵੱਧਦੇ ਫੁੱਲਦੇ ਰਹਿਣ।