- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ ਵਿਚ 11 ਵਾਰਡਾਂ ’ਚੋਂ 10 ਅਕਾਲੀ ਉਮੀਦਵਾਰ ਜਿੱਤੇ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਮਲੂਕਾ ਦੀ 11 ਮੈਂਬਰੀ ਕਮੇਟੀ ਲਈ 37 ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ’ਚ 10 ਮੈਂਬਰ ਸ਼੍ਰੋਣੀ ਅਕਾਲੀ ਦਲ ਨਾਲ ਸਬੰਧਤ ਚੁਣੇ ਗਏ ਹਨ ਅਤੇ ਇੱਥੇ ‘ਆਪ’ ਨਾਲ ਸਬੰਧਤ ਸਿਰਫ ਇਕ ਉਮੀਦਵਾਰ ਹੀ ਚੋਣ ਜਿੱਤ ਸਕਿਆ ਹੈ। ਜਦਕਿ ਕਾਂਗਰਸ ਨੂੰ ਨਗਰ ਪੰਚਾਇਤ ਕੋਠਾ ਗੁਰੂ ਵਾਂਗ ਨਗਰ ਪੰਚਾਇਤ ਮਲੂਕਾ ’ਚ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਗਰ ਪੰਚਾਇਤ ਮਲੂਕਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਕਾਰਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦਾ ਅਕਾਲੀ ਦਲ ’ਚ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਆਪਣੇ ਜੱਦੀ ਨਗਰ ਵਿਚ ਵੱਡੀ ਜਿੱਤ ਅਤੇ ਆਪ ਤੇ ਕਾਂਗਰਸ ਨੂੰ ਸਿਆਸੀ ਹਾਰ ਦੇਣ ਨੂੰ ਲੈ ਕੇ ਸਾਬਕਾ ਮੰਤਰੀ ਮਲੂਕਾ ਦੇ ਚਿਹਰੇ ’ਤੇ ਸਿਆਸੀ ਰੌਣਕ ਵਿਖਾਈ ਦੇ ਰਹੀ ਸੀ। ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ 1 ਤੋਂ ਅਕਾਲੀ ਦਲ ਦੇ ਚਿਤਨ ਕੌਰ ਨੇ ਕਾਂਗਰਸ ਦੀ ਕੁਲਜੀਤ ਕੌਰ ਨੂੰ ਕਰੀਬ 254 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-2 ਤੋਂ ਅਕਾਲੀ ਦਲ ਦੇ ਬ੍ਰਿਛਪਾਲ ਸਿੰਘ ਨੇ ਆਪ ਦੇ ਜਸਵਿੰਦਰ ਸਿੰਘ ਨੂੰ 166 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-3 ਤੋਂ ‘ਆਪ’ ਦੀ ਉਮੀਦਵਾਰ ਹਰਪਾਲ ਕੌਰ ਜੋ ਕਿ ਅਕਾਲੀ ਦਲ ਵਿਚ ਸ਼ਾਮਿਲ ਹੋ ਚੁੱਕੇ ਹਨ, ਨੇ ਕਾਂਗਰਸ ਦੇ ਨੀਟੂ ਕੌਰ ਨੂੰ 77 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-4 ਤੋਂ ਅਕਾਲੀ ਦਲ ਦੇ ਦਲਜੀਤ ਕੌਰ ਨੇ ‘ਆਪ’ ਦੇ ਵੀਰਪਾਲ ਕੌਰ ਨੂੰ 126 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਇਕੱਤਰ ਸਿੰਘ ਨੇ ਕਾਂਗਰਸ ਦੇ ਸਿਕੰਦਰ ਸਿੰਘ ਨੂੰ 76 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-6 ਤੋਂ ਅਕਾਲੀ ਦਲ ਦੇ ਮਨਦੀਪ ਕੁਮਾਰ ਸ਼ਰਮਾਂ ਨੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਨੂੰ 22 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-7 ਤੋਂ ਅਕਾਲੀ ਦਲ ਦੇ ਸੁਖਜੀਤ ਕੌਰ ਨੇ ‘ਆਪ’ ਦੇ ਪਰਮਜੀਤ ਕੌਰ ਨੂੰ 207 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-8 ਤੋਂ ਅਕਾਲੀ ਦਲ ਦੇ ਅਮਨਦੀਪ ਸਿੰਘ ਅਮਨਾ ਨੇ ਅਜਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 115 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-9 ਤੋਂ ‘ਆਪ’ ਦੇ ਗੁਰਮੀਤ ਕੌਰ ਨੇ ਅਕਾਲੀ ਦਲ ਦੇ ਕੁਲਵਿੰਦਰ ਕੌਰ ਨੂੰ 33 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ-10 ਤੋਂ ਅਕਾਲੀ ਦਲ ਦੇ ਨਿਰਮਲ ਸਿੰਘ ਨੇ ਅਜਾਦ ਉੋਮੀਦਵਾਰ ਹਰਵਿੰਦਰ ਸਿੰਘ ਨੂੰ 29 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-11 ਤੋਂ ਅਕਾਲੀ ਦਲ ਦੇ ਬਲਜੀਤ ਸਿੰਘ ਨੇ ਕਾਂਗਰਸ ਦੇ ਸੁਖਦੇਵ ਸਿੰਘ ਨੂੰ 107 ਵੋਟਾਂ ਦੇ ਫਰਕ ਨਾਲ ਹਰਾਇਆ।