- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲੇਆਣਾ ’ਚ 16ਵਾਂ ਸਲਾਨਾ ਇਕੌਤਰੀ ਸਮਾਗਮ ਸ਼ਰਧਾਪੂਰਵਕ ਸੰਪੰਨ

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਸ਼੍ਰੀ ਰਾਮ ਗਊਸ਼ਾਲਾ ਪਿੰਡ ਲਾਲੇਆਣਾ ਵਿਖੇ ਬ੍ਰਹਮਲੀਨ ਸੰਤ ਮਹਾਂਦੇਵ ਦੀ ਪ੍ਰੇਰਣਾ ਸਦਕਾ ਉਨ੍ਹਾਂ ਦੇ ਚੇਲੇ ਸਵਾਮੀ ਪਰਮਾਤਮਾ ਨੰਦ ਮਹਾਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ 16ਵਾਂ ਸ੍ਰੀ ਅਖੰਡ ਰਾਮਾਇਣ ਇਕੋਤਰੀ ਸਮਾਗਮ 301 ਰਾਮਾਇਣ ਪਾਠਾਂ ਦੇ ਆਯੋਜਨਾਂ ਨਾਲ ਭਗਤੀਮਈ ਮਾਹੌਲ ਵਿਚ ਨਿਰਵਿਘਨ ਮੁਕੰਮਲ ਹੋ ਗਿਆ। ਇਸ ਦੌਰਾਨ ਸੰਤ ਪ੍ਰਮਾਤਮਾ ਨੰਦ ਜੀ ਮਹਾਰਾਜ ਤੇ ਉਨ੍ਹਾਂ ਦੀ ਸੰਤ ਮੰਡਲੀ ਤੋਂ ਇਲਾਵਾ ਸੰਤ ਗੋਬਿੰਦ ਨੰਦ ਹੀਰੇ ਵਾਲੇ, ਸੰਤ ਭੂੰਮਾ ਨੰਦ ਰਾਪੁਰ ਵਾਲੇ, ਸੰਤ ਗਿਆਨ ਦਾਸ ਜੱਜਲ ਵਾਲੇ ਮੀਡੀਆ ਸਲਾਹਕਾਰ ਪ੍ਰਚੀਨ ਉਦਾਸੀਨ ਮਹਾਮੰਡਲ ਪੰਜਾਬ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਪਹੁੰਚੇ ਭਗਤਾਂ ਨੇ ਧਾਰਮਿਕ ਕਾਰਜਾਂ ’ਚ ਹਿੱਸਾ ਲੈ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਭਗਤਾਂ ਨੂੰ ਪ੍ਰਵਚਨ ਸੁਣਾਉਂਦੇ ਹੋਏ ਸੰਤ ਪ੍ਰਮਾਤਮਾ ਨੰਦ ਮਹਾਰਾਜ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਗਊਧਨ ਦੀ ਸੇਵਾ ਰਾਹੀਂ ਹੀ ਸੰਭਵ ਹੈ, ਕਿਉਂਕਿ ਜਗਤ ਦੇ ਪਾਲਣਹਾਰ ਭਗਵਾਨ ਸ੍ਰੀ ਕ੍ਰਿਸ਼ਨ ਖੁਦ ਵੀ ਗਊਧਨ ਦੀ ਸੇਵਾ ਕਰਦੇ ਸਨ, ਜਿਸ ਕਾਰਨ ਯਸ਼ੋਦਾ ਮਈਆ ਨੇ ਉਨ੍ਹਾਂ ਦਾ ਨਾਮ ਕ੍ਰਿਸ਼ਨ ਗੋਪਾਲ ਰੱਖਿਆ। ਗਊਧਨ ਵਿਚ ਸਾਰੇ ਦੇਵੀ-ਦੇਵਤਿਆਂ ਦਾ ਵਾਸਾ ਮੰਨਿਆ ਜਾਂਦਾ ਹੈ, ਇਸ ਲਈ ਗਊਧਨ ਦੀ ਸੇਵਾ ਕਰਨਾ ਮਨੁੱਖਤਾ ਦੀ ਸੇਵਾ ਦੇ ਬਰਾਬਰ ਹੈ। ਸਮਾਗਮ ਦੌਰਾਨ ਗਊਸਾਲਾ ਕਮੇਟੀ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਤੇ ਮੋਹਤਬਰਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਤੋਂ ਇਲਾਵਾ ਗੁਰਬਾਜ਼ ਸਿੰਘ ਸਿੱਧੂ ਯੂਥ ਕਾਂਗਰਸੀ ਆਗੂ ਤਲਵੰਡੀ ਸਾਬੋ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਐੱਸਡੀਏ ਤਲਵੰਡੀ ਸਾਬੋ, ਹਰਤਾਵਲ ਸਿੰਘ ਭੂੰਦੜ ਪੀਏ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ, ਕੈਸ਼ੀਅਰ ਪਵਨ ਸੇਠ, ਗੁਰਪਾਲ ਸਿੰਘ ਨੰਬਰਦਾਰ ਬਲਾਕ ਪ੍ਰਧਾਨ ਨੰਬਰਦਾਰ ਯੂਨੀਅਨ, ਤਰਸੇਮ ਸਿੰਘ ਕਾਂਗਰਸੀ ਆਗੂ, ਬਲਵੀਰ ਸਿੰਘ (ਕਾਂਗਰਸੀ ਆਗੂ),ਭਗਵੰਤ ਸਿੰਘ ਸਾਬਕਾ ਪੰਚ, ਤਰਸੇਮ ਸਿੰਘ ਸਕੱਤਰ ਐਫਸੀਆਈ ਮਜ਼ਦੂਰ ਯੂਨੀਅਨ, ਗੁਰਮੇਲ ਸੰਧੂ, ਮਨਜੀਤ ਸਿੰਘ ਸਾਬਕਾ ਪੰਚ, ਜਗਤਾਰ ਸਿੰਘ ਪਟਵਾਰੀ, ਤਰਸੇਮ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਜਸਪਾਲ ਪਾਲੀ, ਨਛੱਤਰ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਗੁਰਚਰਨ ਸਿੰਘ ਸਾਬਕਾ ਪ੍ਰਧਾਨ ਟਰੈਕਟਰ ਯੂਨੀਅਨ, ਸੱਤਪਾਲ ਸਿੰਘ ਸਾਬਕਾ ਪੰਚ, ਸਤਪਾਲ ਮੈਂਬਰ, ਗੋਲੂ ਜੈਦ, ਅਮਰਜੀਤ ਸਿੰਘ, ਗੁਰਾਂ, ਰਮਨਦੀਪ ਸਿੰਘ, ਲਖਵੀਰ ਜੈਦ, ਅਮਰਜੀਤ ਸਿੰਘ ਮੈਂਬਰ, ਮੰਦਰ ਕਾਲੀ, ਜਸਪਾਲ ਪਾਲੀ, ਭਵਨ ਸਿੰਘ, ਬਿੰਦਰ ਸੰਧੂ, ਬਲਜਿੰਦਰ ਮਿਸਤਰੀ, ਸੁਖਵੰਤ ਸਿੰਘ ਸਾਬਕਾ ਪੰਚ, ਮੱਖਣ ਸਿੰਘ, ਲੱਖਣ ਸਿੰਘ ਖਾਲਸਾ, ਸਤਨਾਮ ਸਿੰਘ ਸਾਬਕਾ ਪੰਚ, ਚਰਨਜੀਤ ਜੈਦ, ਸਰਪੰਚ ਬੂਟਾ ਸਿੰਘ, ਗੁਰਜੰਟ ਸਿੰਘ ਸਾਬਕਾ ਸਰਪੰਚ ਅਤੇ ਪੰਚਾਇਤ ਮੈਂਬਰ ਜਸਵੀਰ ਸਿੰਘ,ਗੁਰਚਰਨ ਸਿੰਘ, ਬੂਟਾ ਸਿੰਘ ਪਰਜਾਪਤ, ਇੰਦਰਜੀਤ, ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਸਮਾਜਸੇਵੀ ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ ਵਿਜੇ ਕੁਮਾਰ ਲਹਿਰੀ ਪ੍ਰਧਾਨ ਗਊਸ਼ਾਲਾ ਕਮੇਟੀ ਰਾਮਾਂ, ਰੀਸ਼ੂ ਸਿੰਗਲਾ, ਵਿਕਾਸ ਬਖਤੂ, ਵਿਸ਼ਾਲ ਗੋਇਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।