-ਕਿਹਾ, ‘ਪੰਜਾਬ ਬਚਾਓ ਰੈਲੀਆਂ’ ਸੂਬਾ ਸਰਕਾਰ ਦੇ ਕੱਫਨ ’ਚ ਕਿੱਲ ਸਾਬਤ ਹੋਣਗੀਆਂ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ, ਜਿਸ ਤਹਿਤ ਹੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ-ਅਕਾਲੀ ਦਲ ਲਿਆਓ ਮੁਹਿੰਮ ਦੇ ਪਹਿਲੇ ਪੜਾਅ ਦੇ ਪ੍ਰੋਗਰਾਮ ਅਧੀਨ ਸੂਬੇ ਦੇ ਵੱਖ-ਵੱਖ 28 ਵਿਧਾਨ ਸਭਾ ਹਲਕਿਆਂ ਵਿਚ ਚੋਣ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸਿਕੰਦਰ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਦੀ 6ਵੀਂ ਪੰਜਾਬ ਬਚਾਓ ਰੈਲੀ ਹਲਕਾ ਰਾਮਪੁਰਾ ਫੂਲ ਅਧੀਨ ਪੈਦੇ ਕਸਬਾ ਭਾਈ ਰੂਪਾ ਵਿਖੇ 28 ਫਰਵਰੀ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆਂ ਸਮੇਤ ਕਈ ਵੱਡੇ ਆਗੂ ਸੰਬੋਧਨ ਕਰਨਗੇ। ਮਲੂਕਾ ਨੇ ਦੱਸਿਆ ਕਿ 17 ਫਰਵਰੀ ਨੂੰ ਕਾਦੀਆਂ, 18 ਫਰਵਰੀ ਨੂੰ ਖੇਮਕਰਨ, 20 ਨੂੰ ਜੀਰਾ, 21 ਨੂੰ ਅਟਾਰੀ, 24 ਨੂੰ ਫਿਰੋਜਪੁਰ ਦਿਹਾਤੀ, 28 ਨੂੰ ਰਾਮਪੁਰਾ ਫੂਲ, 1 ਮਾਰਚ ਨੂੰ ਸਮਰਾਲਾ, 4 ਮਾਰਚ ਨੂੰ ਸਰਦੂਲਗੜ੍ਹ, 8 ਨੂੰ ਮੌੜ ਮੰਡੀ, 9 ਨੂੰ ਬੁਢਲਾਡਾ, 10 ਨੂੰ ਭੁੱਚੋ ਮੰਡੀ, 12 ਨੂੰ ਬਾਘਾ ਪੁਰਾਣਾ, 13 ਨੂੰ ਫਹਿਤਗੜ੍ਹ ਚੂੜੀਆ, 14 ਨੂੰ ਸਾਹਨੇਵਾਲ, 15 ਨੂੰ ਭਦੌੜ, 16 ਨੂੰ ਫਰੀਦਕੋਟ, 18 ਨੂੰ ਜਗਰਾਓ, 19 ਨੂੰ ਸਮਾਣਾ, 20 ਨੂੰ ਸਾਹਕੋਟ, 21 ਨੂੰ ਡੇਰਾ ਬਾਬਾ ਨਾਨਕ, 22 ਨੂੰ ਕੋਟਕਪੂਰਾ, 24 ਨੂੰ ਲਹਿਰਾਗਾਗਾ, 25 ਅਮਲੋਹ, 26 ਨੂੰ ਫਿਲੌਰ, 27 ਨੂੰ ਸ੍ਰੀ ਹਰਿਗੋਬਿੰਦਪੁਰ, 28 ਨੂੰ ਗੁਰਦਾਸਪੁਰ, 29 ਨੂੰ ਡੇਰਾ ਬੱਸੀ ਅਤੇ 31 ਮਾਰਚ ਨੂੰ ਜੈਤੋ ਵਿਖੇ ਹਲਕਾ ਪੱਧਰੀ ਕਾਨਫਰੰਸਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਮਲੂਕਾ ਨੇ ਦੱਸਿਆ ਕਿ 28 ਫਰਵਰੀ ਦੀ ਭਾਈ ਰੂਪਾ ਰੈਲੀ ਦੀਆਂ ਤਿਆਰੀਆਂ ਸਬੰਧੀ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ 14 ਫਰਵਰੀ ਨੂੰ ਪਿੰਡ ਨਿਉਰ ਅਤੇ ਦੁੱਲੇਵਾਲਾ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 16 ਫਰਵਰੀ ਨੂੰ ਪਿੰਡ ਗੌਸਪੁਰਾ, ਕਾਂਗੜ, ਆਦਮਪੁਰਾ ਅਤੇ ਸਲਾਬਤਪੁਰਾ, 17 ਫਰਵਰੀ ਨੂੰ ਪਿੰਡ ਬੁਰਜ ਥਰੋੜ, ਸਿਰੀਏਵਾਲਾ, ਹਮੀਰਗੜ੍ਹ, ਗੁਰੂਸਰ, ਆਕਲੀਆਂ, ਜਲਾਲ, ਸੁਰਜੀਤਪੁਰਾ ਅਤੇ ਦਿਆਲਪੁਰਾ ਭਾਈਕਾ, 18 ਫਰਵਰੀ ਨੂੰ ਬੁਰਜ ਲੱਧਾ ਸਿੰਘ ਵਾਲਾ, ਕੇਸਰ ਸਿੰਘ ਵਾਲਾ, ਭੋਡੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਸਿੰਘ ਵਾਲਾ ਅਤੇ ਰਾਮੂਵਾਲਾ, 19 ਫਰਵਰੀ ਨੂੰ ਦਿਆਲਪੁਰਾ ਮਿਰਜਾ, ਗੁੰਮਟੀ ਕਲਾਂ, ਸੇਲਬਰਾਹ, ਸਿਧਾਣਾ, ਫੂਲ, ਧਿੰਗੜ, ਆਲੀਕੇ, ਰਾਈਆ ਤੇ 20 ਫਰਵਰੀ ਨੂੰ ਘੰਡਾਬੰਨਾ, ਸੰਧੂ ਖੁਰਦ, ਫੂਲੇਵਾਲਾ, ਢਿਪਾਲੀ, ਹਰਨਾਮ ਸਿੰਘ ਵਾਲਾ, ਕੌਲੋਕੇ ਅਤੇ ਬੁਰਜ ਗਿੱਲ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਮਲੂਕਾ ਨੇ ਦਾਅਵਾ ਕੀਤਾ ਕਿ ਪੰਜਾਬ ਬਚਾਓ ਰੈਲੀਆ ਸੂਬਾ ਸਰਕਾਰ ਦੇ ਕੱਫਨ ਵਿਚ ਕਿੱਲ ਸਾਬਤ ਹੋਣਗੀਆਂ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਹਲਕਾ ਇੰਚਾਰਜ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾਂ ਪ੍ਰੀਸ਼ਦ, ਡਾ. ਜਸਪਾਲ ਸਿੰਘ ਦਿਆਲਪੁਰਾ ਮੈਂਬਰ ਜਿਲ੍ਹਾ ਪ੍ਰੀਸ਼ਦ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਭਗਤਾ, ਰਾਕੇਸ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਹਿਰਾ, ਕਰਨਜੀਤ ਸਿੰਘ ਕਾਂਗੜ, ਗੁਰਤੇਜ ਸਿੰਘ ਚਾਨੀ, ਨਾਇਬ ਸਿੰਘ ਹਮੀਰਗੜ੍ਹ, ਅਮਨਦੀਪ ਸਿੰਘ ਬੁਰਜ ਲੱਧਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਜਗਦੀਸ਼ ਸਿੰਘ ਰਾਮੂਵਾਲਾ, ਗੁਰਪਾਲ ਸਿੰਘ ਭੱਟੀ, ਗੁਰਪ੍ਰੀਤ ਸਿੰਘ ਘੰਡਾਬੰਨਾ, ਕੁਲਵੰਤ ਸਿੰਘ ਘੰਡਾਬੰਨਾ, ਗੁਰਵਿੰਦਰ ਕੌਰ ਭਗਤਾ, ਹਰਜੀਤ ਸਿੰਘ ਮਲੂਕਾ, ਗਿਰਬਚਨ ਸਿੰਘ ਕਲੇਰ ਅਮਨਾ ਮਲੂਕਾ, ਗੁਰਸੰਗਤ ਸਿੰਘ ਮਲੂਕਾ ਆਦਿ ਹਾਜਰ ਸਨ।