ਪੀਐਸਆਰਐਲਐਮ ਦੀਆਂ ਐਫਐਲਸੀਆਰਪੀਜ਼ ਦੀ 6 ਦਿਨਾਂ ਦੀ ਟ੍ਰੇਨਿੰਗ ਮੁਕੰਮਲ ਪੀਐਸਆਰਐਲਐਮ ਦੀਆਂ ਐਫਐਲਸੀਆਰਪੀਜ਼ ਦੀ 6 ਦਿਨਾਂ ਦੀ ਟ੍ਰੇਨਿੰਗ ਮੁਕੰਮਲ
Publish Date: Mon, 07 Sep 2026 04:28 PM (IST)
Updated Date: Mon, 07 Sep 2026 04:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੰਮ ਕਰ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਬਰ ਔਰਤਾਂ ਨੂੰ ਵਿੱਤੀ ਪ੍ਰਬੰਧਨ, ਡਿਜੀਟਲ ਬੈਕਿੰਗ, ਆਨਲਾਇਨ ਧੋਖਾਧੜੀ ਤੋਂ ਬਚਾਅ ਅਤੇ ਛੋਟੀਆਂ ਬੱਚਤਾਂ ਬਾਰੇ ਜਾਗਰੂਕ ਕਰਨ ਹਿੱਤ ਚੁਣੀਆਂ ਗਈਆਂ 21 ਵਿੱਤੀ ਪ੍ਰਬੰਧਨ ਕਮਿਊਨਟੀ ਰਿਸੋਰਸ ਪਰਸਨ (ਐਫਐਲਸੀਆਰਪੀਜ਼) ਵਿੱਚੋਂ 19 ਨੇ 6 ਦਿਨਾਂ ਵਿਸ਼ੇਸ਼ ਟ੍ਰੇਨਿੰਗ ਸਥਾਨਕ ਸਟੇਟ ਬੈਂਕ ਆਫ ਇੰਡੀਆਂ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਮੁਕੰਮਲ ਕਰ ਲਈ ਹੈ। ਟ੍ਰੇਨਿੰਗ ਦੇ ਅੰਤਿਮ ਦਿਨ ਅੱਜ ਆਰਸੇਟੀ ਵਿਖੇ ਪੰਜਾਬ ਡਿਵੈਲਐਪਮੈਂਟ ਕਮਿਸ਼ਨ ਤੋਂ ਡਿਪਟੀ ਐਡਵਾਇਜ਼ਰ ਡਾ. ਰਣਜੀਤ ਕੌਰ, ਆਰਸੇਟੀ ਡਾਇਰੈਕਟਰ ਸੁਚੇਤਾ ਕੁਮਾਰੀ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਪੀਐਸਆਰਐਲਐਮ ਸੁਖਵਿੰਦਰ ਸਿੰਘ ਚੱਠਾ ਵੱਲੋਂ ਸਾਂਝੇ ਤੌਰ ’ਤੇ ਟ੍ਰੇਨਿੰਗ ਮੁਕੰਮਲ ਕਰਨ ਵਾਲੀਆਂ ਐਫਐਲਸੀਆਰਪੀਜ਼ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾਇਰੈਕਟਰ ਆਰਸੇਟੀ ਨੇ ਦੱਸਿਆ ਕਿ 6 ਦਿਨਾਂ ਦੌਰਾਨ ਐਫਐਲਸੀਆਰਪੀਜ਼ ਨੂੰ ਜਿਥੇ ਪਿੰਡਾਂ ਵਿੱਚ ਜਾ ਕੇ ਸਵੈ ਸਹਾਇਤਾ ਸਮੂਹਾਂ ਦੀਆਂ ਪੇਂਡੂ ਔਰਤ ਮੈਬਰਾਂ ਨੂੰ ਵਿੱਤੀ ਪ੍ਰਬੰਧਨ ਬੱਚਤਾਂ ਆਦਿ ਬਾਰੇ ਜਾਣਕਾਰੀ ਦੇਣ ਸਬੰਧੀ ਸਿੱਖਿਅਤ ਕੀਤਾ ਗਿਆ ਹੈ, ਉੱਥੇ ਪੇਂਡੂ ਖੇਤਰ ਵਿੱਚ ਰੋਜ਼ਾਨਾ ਆਮਦਨ ਦੇਣ ਵਾਲੇ ਛੋਟੇ ਕਾਰੋਬਾਰ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਐਫਐਲਸੀਆਰਪੀਜ਼ ਪਿੰਡਾਂ ਵਿੱਚ ਜਾ ਕੇ ਤਸਵੀਰਾਂ ਵਾਲੇ ਚਾਰਟਾਂ ਅਤੇ ਗੇਮਾਂ ਰਾਂਹੀ ਸੌਖੇ ਤਰੀਕੇ ਨਾਲ ਸਵੈ ਸਹਾਇਤਾ ਸਮੂਹਾਂ ਨੂੰ ਜਾਗਰੂਰਕ ਕਰਨਗੇ। ਆਜੀਵਿਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਐਫਐਲਸੀਆਰਪੀਜ਼ ਨੂੰ ਪਿੰਡਾਂ ਵਿੱਚ ਜਾ ਕੇ ਸਿਖਲਾਈ ਦੇਣ ਲਈ 9 ਆਇਟਮਾਂ ਵਾਲੀਆਂ ਵਿਸ਼ੇਸ਼ ਕਿੱਟਾ ਬਿਲਕੁਲ ਮੁਫਤ ਪ੍ਰਦਾਨ ਕੀਤੀਆਂ ਗਈਆਂ ਹਨ। ਜਿਸ ਦੀ ਵਰਤੋਂ ਉਹ ਪਿੰਡਾਂ ਵਿਚ ਜਾਗਰੂਕਤਾ ਕੈਂਪਾ ਦੌਰਾਨ ਕਰ ਸਕਣਗਈਆਂ। ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜ਼ਰ ਗੁਰਵਿੰਦਰ ਕੌਰ, ਫੈਕਲਟੀ ਆਰਸੇਟੀ ਪਰਮਿੰਦਰ ਕੌਰ ਆਦਿ ਵੀ ਹਾਜ਼ਰ ਸਨ।