ਡੀਐਮ ਸਕੂਲ ਕਰਾੜਵਾਲਾ ’ਚ ਪ੍ਰਾਇਮਰੀ ਖੇਡਾਂ ਦਾ ਆਗਾਜ਼ ਡੀਐਮ ਸਕੂਲ ਕਰਾੜਵਾਲਾ ’ਚ ਪ੍ਰਾਇਮਰੀ ਖੇਡਾਂ ਦਾ ਆਗਾਜ਼
Publish Date: Sat, 26 Sep 2026 04:09 PM (IST)
Updated Date: Sat, 26 Sep 2026 04:12 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਪੰਜਾਬ ਸਰਕਾਰ ਵੱਲੋਂ ਸਾਲ 2026 ਲਈ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ਪ੍ਰਾਇਮਰੀ ਸਕੂਲੀ ਖੇਡਾਂ ਸੈਂਟਰ ਰਾਮਪੁਰਾ ਪਿੰਡ ਦਾ ਆਗਾਜ਼ ਡੀਐਮ ਸਕੂਲ ਕਰਾੜਵਾਲਾ ਦੇ ਵਿਹੜੇ ਵਿੱਚ ਧੂਮਧਾਮ ਨਾਲ ਹੋਇਆ। ਖੇਡਾਂ ਵਿੱਚ ਸੈਂਟਰ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਨੰਨੇ-ਮੁੰਨੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦਾ ਉਦਘਾਟਨ ਡੀਐਮ ਗਰੁੱਪ ਕਰਾੜਵਾਲਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਰਿਬਨ ਕੱਟ ਕੇ ਕੀਤਾ। ਉਨ੍ਹਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡ ਮੈਦਾਨ ਵਿੱਚ ਪੁੱਟਿਆ ਪਹਿਲਾ ਕਦਮ ਭਵਿੱਖ ਵਿੱਚ ਵਿਸ਼ਵ ਪੱਧਰ ’ਤੇ ਸੁਨਹਿਰੀ ਪੈੜਾਂ ਪਾਉਣ ਦਾ ਰਾਹ ਖੋਲ੍ਹ ਸਕਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਖੇਡ ਵਿਭਾਗ ਦੇ ਮੁਖੀ ਬਲਕਾਰ ਸਿੰਘ ਔਲਖ ਨੇ ਦੱਸਿਆ ਕਿ ਪਹਿਲੇ ਦਿਨ ਡੀਐਮ ਸਕੂਲ ਕਰਾੜਵਾਲਾ ਨੇ ਫੁੱਟਬਾਲ ਲੜਕੇ-ਲੜਕੀਆਂ, ਹੈਂਡਬਾਲ ਲੜਕੇ-ਲੜਕੀਆਂ ਅਤੇ ਰੱਸਾ-ਕੱਸੀ ਲੜਕਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਲੜਕਿਆਂ ਵਿੱਚ ਕੋਟੜਾ ਕੌੜਾ ਅਤੇ ਲੜਕੀਆਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਲੜਕਿਆਂ ਵਿੱਚ ਰਾਮਪੁਰਾ ਪਿੰਡ ਪਹਿਲੇ ਸਥਾਨ ’ਤੇ ਰਿਹਾ। ਯੋਗਾ ਵਿੱਚ ਭੂੰਦੜ ਅਤੇ ਰਾਮਪੁਰਾ ਪਿੰਡ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ਵਿੱਚ ਪਹਿਲੇ ਸਥਾਨ ਹਾਸਲ ਕੀਤੇ। ਕਰਾਟੇ ਦੇ ਵੱਖ-ਵੱਖ ਭਾਰ ਵਰਗਾਂ ਵਿੱਚ ਵੀ ਭੂੰਦੜ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀਐੱਚਟੀ ਮਨਜਿੰਦਰ ਕੌਰ, ਹੈੱਡ ਟੀਚਰ ਦਵਿੰਦਰ ਰਾਣਾ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਸਟਾਫ ਹਾਜ਼ਰ ਸਨ। ਅੰਤ ਵਿੱਚ ਇੰਜੀ. ਢਿੱਲੋਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।