ਪ੍ਰੈੱਸ ਕਲੱਬ ਵੱਲੋਂ ਛੇਵਾਂ ਇਨਾਮ ਵੰਡ ਸਮਾਰੋਹ 23 ਨੂੰ, ਚੇਅਰਮੈਨ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਪ੍ਰੈੱਸ ਕਲੱਬ ਵੱਲੋਂ ਛੇਵਾਂ ਇਨਾਮ ਵੰਡ ਸਮਾਰੋਹ 23 ਨੂੰ
Publish Date: Sat, 12 Sep 2026 04:21 PM (IST)
Updated Date: Sat, 12 Sep 2026 04:23 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ ਸਬੰਧਤ ਪ੍ਰੈੱਸ ਕਲੱਬ ਭਗਤਾ ਭਾਈਕਾ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਸੂਬਾਈ ਸਕੱਤਰ ਵੀਰਪਾਲ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਸਥਾਨਿਕ ਸਹਿਰ ਹੋਈ, ਜਿਸ ਵਿਚ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਛੇਵਾਂ ਸਲਾਨਾ ਇਨਾਮ ਵੰਡ ਸਮਾਰੋਹ 23 ਸਤੰਬਰ ਨੂੰ ਸਵੇਰੇ 10 ਵਜੇ ਸਕਾਈ ਇੰਨ ਹੋਟਲ ਭਗਤਾ ਭਾਈਕਾ ਵਿਖੇ ਕਰਵਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਕਲੱਬ ਪ੍ਰਧਾਨ ਸੁਖਪਾਲ ਸਿੰਘ ਸੋਨੀ ਤੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਰਾਹੜ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਸਮੂਲੀਅਤ ਕਰਨਗੇ। ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਬੂਟਾ ਸਿੰਘ ਜਲਾਲ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਜਗਸੀਰ ਸਿੰਘ ਪੰਨੂੰ ਪ੍ਰਧਾਨ ਨਗਰ ਪੰਚਾਇਤ ਭਗਤਾ ਤੇ ਜਤਿੰਦਰ ਕੁਮਾਰ ਸੈਂਕੀ ਗੋਇਲ ਪ੍ਰਧਾਨ ਯੂਥ ਵਪਾਰ ਮੰਡਲ ਭਗਤਾ ਭਾਈ ਸਮੂਲੀਅਤ ਕਰਨਗੇ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਮੀਤ ਪ੍ਰਧਾਨ ਪਰਵੀਨ ਗਰਗ ਅਤੇ ਕੈਸੀਅਰ ਬਿੰਦਰ ਜਲਾਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਬਲਾਕ ਭਗਤਾ ਭਾਈ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਅੱਠਵੀ, ਦਸਵੀਂ ਤੇ ਬਾਰਵੀਂ ਕਲਾਸ ਦੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਦੇ ਨਤੀਜੇ ਦੌਰਾਨ ਸੂਬੇ ਵਿਚੋਂ 14 ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਕਾਜਲ ਅਰੋੜਾ ਅਤੇ ਸੂਬੇ ਚੋਂ 15 ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਦਾ ਹੌਸਲਾ ਵਧਾਉਣ ਲਈ ਪ੍ਰੈਸ ਕਲੱਬ ਵੱਲੋਂ ਇਹ ਇਨਾਮ ਵੰਡ ਸਮਾਗਮ ਦੀ ਸੁਰੂਆਤ ਕੀਤੀ ਗਈ ਸੀ, ਜਿਸ ਵਿਚ ਹੁਣ ਤੱਕ ਕਰੀਬ 400 ਵਿਦਿਆਰਥੀਆਂ, ਕੁਝ ਅਧਿਆਪਕਾਂ ਤੇ ਚੰਗੇ ਨਤੀਜੇ ਵਾਲੇ ਸਰਕਾਰੀ ਸਕੂਲਾਂ ਦਾ ਸਨਮਾਨ ਕੀਤਾ ਜਾਂ ਚੁੱਕਾ ਹੈ। ਇਸ ਸਮੇਂ ਸੂਬਾ ਸਕੱਤਰ ਵੀਰਪਾਲ ਸਿੰਘ ਭਗਤਾ, ਕਲੱਬ ਦੇ ਪ੍ਰੈਸ ਸਕੱਤਰ ਸਵਰਨ ਸਿੰਘ ਭਗਤਾ, ਹਰਜੀਤ ਸਿੰਘ ਗਿੱਲ, ਰਾਜਿੰਦਰਪਾਲ ਸਰਮਾ, ਸਿਕੰਦਰ ਸਿੰਘ ਜੰਡੂ, ਸਿਕੰਦਰ ਸਿੰਘ ਬਰਾੜ ਆਦਿ ਹਾਜਰ ਸਨ।