ਨਗਰ ਕੌਂਸਲ ਵਿਖੇ ਪ੍ਰਧਾਨ ਰੁਚਿਕਾ ਗੋਇਲ ਨੇ ਲਹਿਰਾਇਆ ਤਿਰੰਗਾ ਨਗਰ ਕੌਂਸਲ ਦਫ਼ਤਰ ਰਾਮਾਂ ਵਿਖੇ ਪ੍ਰਧਾਨ ਰੁਚਿਕਾ ਗੋਇਲ ਨੇ ਤਿਰੰਗਾ ਝੰਡਾ ਲਹਿਰਾਇਆ
Publish Date: Sun, 16 Aug 2026 04:38 PM (IST)
Updated Date: Mon, 17 Aug 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਆਜ਼ਾਦੀ ਦਿਹਾੜੇ ਦੀ 80ਵੀਂ ਵਰੇਗੰਢ ਤੇ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਕੌਂਸਲ ਪ੍ਰਧਾਨ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੁਲਿਸ ਤੋਂ ਪਰੇਡ ਦੀ ਸਲਾਮੀ ਲਈ। ਉਪਰੰਤ ਸਰਕਾਰੀ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਦੌਰਾਨ ਪ੍ਰਧਾਨ ਰੁਚਿਕਾ ਗੋਇਲ ਨੇ ਹਾਜ਼ਰ ਸਟਾਫ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਜੇਪਾਲ, ਮੀਤ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ, ਸਮੂਹ ਸਟਾਫ, ਸਮੂਹ ਕੌਂਸਲਰ ਰਾਜੂ, ਵੀਨਾ ਰਾਣੀ, ਪਰਮਪ੍ਰੀਤ ਕੌਰ ਸਿੱਧੂ ਪੂਜਾ ਰਾਣੀ, ਰਮੇਸ਼ ਕੰਬੋਜ, ਨੀਰੂ ਬਾਂਸਲ, ਅਸ਼ੋਕ ਕੁਮਾਰ ਗੋਇਲ, ਸ਼ਿਵਾਨੀ ਗੋਇਲ, ਸੁਖਵੰਤ ਸਿੰਘ ਕਾਲਾ, ਮਾਤਾ ਕਰਮਜੀਤ ਕੌਰ ਸਿੱਧੂ ਤੋਂ ਇਲਾਵਾ ਬੰਟੀ ਗਰਗ ਪ੍ਰਧਾਨ ਰਾਮਾਂ ਮੰਡਲ ਆਪ, ਸ਼ਹਿਰ ਦੇ ਨਰਿੰਦਰ ਗੋਇਲ ਸੂਬਾ ਪ੍ਰਧਾਨ ਆਇਲ ਮਿਲਜ਼ ਐਸੋਸੀਏਸ਼ਨ ਤੇ ਪ੍ਰਧਾਨ ਵਪਾਰ ਮੰਡਲ ਰਾਮਾਂ, ਜੈਪਾਲ ਬਖਤੂ, ਨਰੇਸ਼ ਕੁਮਾਰ ਠੂਨੀਆ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਪ੍ਰਵੀਨ ਕੁਮਾਰ ਪੱਕਾ ਸਾਬਕਾ ਐੱਮਸੀ, ਐਡਵੋਕੇਟ ਵਿਕਰਾਂਤ ਗੋਇਲ, ਅਜੀਤ ਗੁਪਤਾ, ਸੰਜੀਵ ਕੁਮਾਰ ਪੱਪੂ ਸਾਬਕਾ ਮੀਤ ਪ੍ਰਧਾਨ, ਮੁਰਾਰੀ ਲਾਲ ਪੈਸੀਆਂ, ਕਪਿਲ ਚਲਾਣਾ, ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਅਮਰੀਕ ਸਿੰਘ ਘੁਲਿਆਣੀ ਸਮੇਤ ਵੱਡੀ ਗਿਣਤੀ ’ਚ ਵਪਾਰੀ ਤੇ ਪਾਰਟੀ ਵਰਕਰ ਹਾਜ਼ਰ ਸਨ।