ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਰਾਮਲੀਲ੍ਹਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਰਾਮਲੀਲਾ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Thu, 24 Sep 2026 04:45 PM (IST)
Updated Date: Fri, 25 Sep 2026 04:03 AM (IST)
* ਰਾਮਲੀਲ੍ਹਾ ਦਾ ਮੰਚਨ 11 ਤੋਂ, 20 ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਫੋਟੋ : 11 ਕੈਪਸਨ : ਰਾਮਲੀਲ੍ਹਾ ਦੀ ਰਿਹਰਸਲ ਦੀ ਸ਼ੁਰੂਆਤ ਕਰਦੇ ਹੋਏ ਕਲੱਬ ਦੇ ਮੈਂਬਰ ਅਤੇ ਕਲਾਕਾਰ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਸਥਾਨਕ ਰਾਮ ਭਵਨ ਸਦਭਾਵਨਾ ਹਾਲ ਵਿਖੇ ਸਾਲਾਨਾ ਰਾਮਲੀਲ੍ਹਾ ਦੇ ਮੰਚਨ ਲਈ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਮਲੀਲ੍ਹਾ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ ਤੇ ਕਲਾਕਾਰਾਂ ’ਚ ਆਪੋ-ਆਪਣੇ ਕਿਰਦਾਰਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਲੱਬ ਦੇ ਪ੍ਰਧਾਨ ਰੁਲਦੂ ਰਾਮ, ਕੈਸ਼ੀਅਰ ਪਵਨ ਕੁਮਾਰ ਗਰਗ ਅਤੇ ਡਾਇਰੈਕਟਰ ਕ੍ਰਿਸ਼ਨ ਲਾਲ ਪਟੇਲ ਨੇ ਦੱਸਿਆ ਕਿ 11 ਅਕਤੂਬਰ ਤੋਂ ਰਾਮਲੀਲ੍ਹਾ ਦਾ ਮੰਚਨ ਸ਼ਰਧਾਪੂਰਵਕ ਤੇ ਸੁਚਾਰੂ ਢੰਗ ਨਾਲ ਕੀਤਾ ਜਾਵੇਗਾ, ਜਦਕਿ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਸਹਾਇਕ ਡਾਇਰੈਕਟਰ ਨਰੇਸ਼ ਕੁਮਾਰ ਸਿੰਗਲਾ, ਸ਼ਿਵ ਕੁਮਾਰ ਜਿੰਦਲ ਅਤੇ ਜਗਦੀਸ਼ ਕਾਕਾ ਨੇ ਦੱਸਿਆ ਕਿ ਇਸ ਵਾਰ ਸ੍ਰੀ ਰਾਮ ਦਾ ਕਿਰਦਾਰ ਉਮੇਸ਼ ਸ਼ਰਮਾ, ਮਾਤਾ ਸੀਤਾ ਦਾ ਨਿਸ਼ਾਂਤ ਗਰਗ, ਲਛਮਣ ਦਾ ਜਤਿੰਦਰ ਸਿੰਗਲਾ, ਭਗਵਾਨ ਹਨੂੰਮਾਨ ਦਾ ਬਾਬਲੂ ਸ਼ਰਮਾ ਅਤੇ ਰਾਵਣ ਦਾ ਦਮਦਾਰ ਕਿਰਦਾਰ ਸਵਰਨ ਸਿੰਘ ਨਿਭਾਉਣਗੇ। ਸਾਰੇ ਕਲਾਕਾਰ ਆਪਣੇ ਪਾਤਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਪੂਰੀ ਮਿਹਨਤ ਨਾਲ ਰਿਹਰਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੇ ਮਨੋਰੰਜਨ ਲਈ ਗਿਆਨ ਚੰਦ ਮਿੱਤਲ ਅਤੇ ਸੋਮਨਾਥ ਵੱਲੋਂ ਕਮੇਡੀ ਪੇਸ਼ ਕੀਤੀ ਜਾਵੇਗੀ, ਜਦਕਿ ਸੰਗੀਤ ਦੀ ਜ਼ਿੰਮੇਵਾਰੀ ਮਿਊਜ਼ਿਕ ਡਾਇਰੈਕਟਰ ਸਤਪਾਲ ਸਿੰਘ ਸੱਤੀ ਸੰਭਾਲਣਗੇ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਰਾਜੇਸ਼ ਕੁਮਾਰ ਜੈਨ, ਜੁਗਲ ਕਿਸ਼ੋਰ, ਸਤਪਾਲ ਪਾਲੂ, ਵਿਨੀਤ ਮਹਾਜਨ, ਗੋਪ ਸ਼ਰਮਾ, ਭੋਲਾ ਬਠਿੰਡੇ ਵਾਲਾ, ਵਰਿੰਦਰ ਕੁਮਾਰ ਬੋਘਾ ਸਮੇਤ ਰਜਨੀਸ਼ ਕੁਮਾਰ ਘੁੰਮਣ, ਸੁਨੀਲ ਕੁਮਾਰ ਸੰਨੀ, ਹਰੀ ਕ੍ਰਿਸ਼ਨ, ਅਜੇ ਕੁਮਾਰ, ਬਿੱਟੂ ਜਿੰਦਲ, ਅਸ਼ੋਕ ਕੁਮਾਰ ਸੋਕੀ, ਬਬਲਾ, ਸੰਜੀਵ ਕੁਮਾਰ ਸੰਜੂ, ਹੈਪੀ ਜਿੰਦਲ ਅਤੇ ਕਪਿਲ ਸ਼ਰਮਾ ਆਦਿ ਹਾਜ਼ਰ ਸਨ।