ਰੱਖੜੀ ਮੌਕੇ ਡਰਾਇੰਗ ਮੁਕਾਬਲੇ ’ਚ ਪ੍ਰਾਚੀ ਤੇ ਵੰਸ਼ ਅਰੋੜਾ ਨੇ ਬਾਜ਼ੀ ਮਾਰੀ ਰੱਖੜੀ ਮੌਕੇ ਡਰਾਇੰਗ ਮੁਕਾਬਲੇ ’ਚ ਪ੍ਰਾਚੀ ਤੇ ਵੰਸ਼ ਅਰੋੜਾ ਨੇ ਬਾਜ਼ੀ ਮਾਰੀ
Publish Date: Fri, 28 Aug 2026 04:21 PM (IST)
Updated Date: Fri, 28 Aug 2026 04:22 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ, ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਵਿਦਿਆਰਥੀਆਂ ਅੰਦਰ ਛੁਪੀ ਕਲਾ ਅਤੇ ਸਿਰਜਣਾਤਮਕਤਾ ਨੂੰਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਭਗਤਾ ਸੈਂਟਰ ਵੱਲੋਂ ਡਰਾਇੰਗਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲਭਾਗ ਲੈਂਦਿਆਂ ਰੱਖੜੀ ਦੇ ਤਿਉਹਾਰ ਅਤੇ ਭੈਣ-ਭਰਾ ਦੇ ਪਿਆਰ ਨੂੰ ਰੰਗਾਂ ਰਾਹੀਂ ਬੇਹੱਦ ਖੂਬਸੂਰਤੀ ਨਾਲਦਰਸਾਇਆ। ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਭਗਤਾ ਭਾਈਕਾ ਸੈਂਟਰ ਦੀ ਇੰਚਾਰਜ ਮੈਡਮ ਵਨੀਤਾ ਗਰਗ ਨੇਦੱਸਿਆ ਕਿ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ’ਤੇ ਬੇਹੱਦ ਸੁੰਦਰ, ਰਚਨਾਤਮਕ ਅਤੇ ਆਕਰਸ਼ਕ ਚਿੱਤਰ ਬਣਾਏ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਅਤੇ ਨਵੀਂ ਸੋਚ ਪੈਦਾਕਰਨ ਵਿੱਚ ਵੀ ਸਹਾਈ ਹੁੰਦੇ ਹਨ। ਮੁਕਾਬਲੇ ਵਿੱਚ ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਦੀ ਵਿਦਿਆਰਥਣ ਪ੍ਰਾਚੀ ਪੁੱਤਰੀ ਵਿਨੈ ਕੁਮਾਰਅਤੇ ਸੀਐਸਐਮਸੀ ਗੁਰੂ ਕਾਸ਼ੀ ਸਕੂਲ ਭਗਤਾ ਭਾਈ ਦੇ ਵਿਦਿਆਰਥੀ ਵੰਸ਼ ਅਰੋੜਾ ਪੁੱਤਰ ਰਾਜੇਸ਼ ਕੁਮਾਰਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਵਿਚ ਬਾਜ਼ੀ ਮਾਰੀ। ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਜੈਨਿਸ ਮਿੱਤਲ ਪੁੱਤਰ ਲਾਕੇਸ਼ ਮਿੱਤਲ ਨੇ ਦੂਜਾ ਸਥਾਨ, ਜਦਕਿ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੀ ਵਿਦਿਆਰਥਣ ਮਨਸੀਰਤ ਕੌਰ ਪੁੱਤਰੀ ਰਾਮ ਸਿੰਘ ਨੇਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੀਵਿਦਿਆਰਥਣ ਕਾਸ਼ਵੀ ਬਾਂਸਲ ਪੁੱਤਰੀ ਮਧੂ ਮੋਹਨ ਬਾਂਸਲ, ਨੂੰ ਉਸਦੀ ਵਿਸ਼ੇਸ਼ ਕਲਾਤਮਕ ਪੇਸ਼ਕਾਰੀ ਲਈਵਿਸ਼ੇਸ਼ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਹਰ ਛੋਟੀ-ਵੱਡੀਪ੍ਰਾਪਤੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਸਿਰਫ਼ਜਿੱਤਣ ਲਈ ਨਹੀਂ ਹੁੰਦੇ, ਸਗੋਂ ਆਪਣੀ ਪ੍ਰਤਿਭਾ ਨੂੰ ਪਛਾਣਨ, ਸਿੱਖਣ ਅਤੇ ਹੋਰ ਬਿਹਤਰ ਕਰਨ ਦਾ ਮੌਕਾ ਵੀਦਿੰਦੇ ਹਨ।