ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਵੱਲੋਂ ਪ੍ਰਭਾਤ ਫੇਰੀਆਂ ਅੱਜ ਤੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਵੱਲੋਂ ਪ੍ਰਭਾਤ ਫੇਰੀਆਂ ਅੱਜ ਤੋਂ
Publish Date: Thu, 29 Oct 2026 04:06 PM (IST)
Updated Date: Thu, 29 Oct 2026 04:07 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਭਗਤਾ ਭਾਈ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਅਕਤੂਬਰ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ 23 ਨਵੰਬਰ ਤੱਕ ਜਾਰੀ ਰਹਿਣਗੀਆਂ। ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਰੋਜ਼ਾਨਾ ਪ੍ਰਭਾਤ ਫੇਰੀਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਪ੍ਰਭਾਤ ਫੇਰੀਆਂ ਦੌਰਾਨ ਵੱਖ-ਵੱਖ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਜਾਵੇਗੀ। ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਕਮੇਟੀ ਦੇ ਆਗੂ ਮਿਸਤਰੀ ਨਿਰਮਲ ਸਿੰਘ, ਰਛਪਾਲ ਸਿੰਘ ਨਿੱਕਾ ਧੀਮਾਨ ਅਤੇ ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਪਹਿਲੀ ਪ੍ਰਭਾਤ ਫੇਰੀ 30 ਅਕਤੂਬਰ ਨੂੰ ਨਿਰਮਲ ਸਿੰਘ, ਹੀਰੋ ਐਗਰੋ ਇੰਡਸਟਰੀ ਦੇ ਗ੍ਰਹਿ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 31 ਅਕਤੂਬਰ ਨੂੰ ਹਰਭਜਨ ਸਿੰਘ ਦੁਆ ਮੈਡੀਕਲ ਸਟੋਰ, 1 ਨਵੰਬਰ ਨੂੰ ਹਰਭਜਨ ਸਿੰਘ ਟੇਲਰ ਮਾਸਟਰ ਅਤੇ 2 ਨਵੰਬਰ ਨੂੰ ਅਰਸ਼ਦੀਪ ਸਿੰਘ ਧੀਮਾਨ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਪਹੁੰਚੇਗੀ। ਜਾਰੀ ਪ੍ਰੋਗਰਾਮ ਅਨੁਸਾਰ 3 ਨਵੰਬਰ ਤੋਂ 23 ਨਵੰਬਰ ਤੱਕ ਰੋਜ਼ਾਨਾ ਵੱਖ-ਵੱਖ ਸੇਵਾਦਾਰਾਂ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀਆਂ ਜਾਣਗੀਆਂ। ਇਨ੍ਹਾਂ ਵਿੱਚ ਰਘਵੀਰ ਸਿੰਘ ਟੇਲਰ ਮਾਸਟਰ, ਸੀਰਾ ਸਿੰਘ, ਸਰਵਨ ਸਿੰਘ, ਮਨਜੀਤ ਕੌਰ ਮਾਨ, ਜਸਵਿੰਦਰ ਕੌਰ ਮਾਨ, ਸੁਖਮੰਦਰ ਸਿੰਘ, ਡਾ. ਪਰਗਟ ਸਿੰਘ, ਪਰਮਜੀਤ ਸਿੰਘ, ਮਾਸਟਰ ਨਵਦੀਪ ਸਿੰਘ, ਬਲਵੀਰ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਜਸਵੀਰ ਕੌਰ, ਬਲਵਿੰਦਰ ਸਿੰਘ ਧਾਲੀਵਾਲ, ਮਿਸਤਰੀ ਰਾਮ ਸਿੰਘ, ਅਜਮੇਰ ਸਿੰਘ, ਬਿੱਟੂ ਸਿੰਘ, ਬਲਵਿੰਦਰ ਸਿੰਘ ਧੀਮਾਨ ਅਤੇ ਹਰਨੇਕ ਸਿੰਘ ਮਠਾੜੂ ਦੇ ਗ੍ਰਹਿ ਸ਼ਾਮਲ ਹਨ। ਕਮੇਟੀ ਆਗੂਆਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪ੍ਰਭਾਤ ਫੇਰੀਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ।