ਪੰਜਾਬ ਦੀ ਸਿਆਸੀ 'ਚ ਹਲਚਲ : ਪੰਨੂ ਨੇ ਘੇਰਿਆ ਮਜੀਠੀਆ, ਕਿਹਾ- ਦੱਸਣ ਸੱਤਾ ਤੇ ਪਿੰਦੀ ਨਾਲ ਕੀ ਹੈ ਸਬੰਧ; ਜੇ ਫੋਟੋਆਂ ਦੀ ਹੀ ਸਿਆਸਤ ਕਰਨੀ ਤਾਂ ਸਾਡੇ ਕੋਲ ਵੀ... ‘ਆਪ’ ਆਗੂ ਬਲਤੇਜ ਪੰਨੂ ਨੇ ਬਠਿੰਡਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇ ਸਿਆਸਤ ਸਿਰਫ਼ ਤਸਵੀਰਾਂ ਦਿਖਾਉਣ ਤੱਕ ਸੀਮਤ ਹੈ ਤਾਂ ਉਨ੍ਹਾਂ ਕੋਲ ਵੀ ਬਹੁਤ ਸਾਰੀਆਂ ਤਸਵੀਰਾਂ ਹਨ। ਪੰਨੂ ਨੇ ਮਜੀਠੀਆ ਤੋਂ ਸਵਾਲ ਕੀਤਾ ਕਿ ਸਤਪ੍ਰੀਤ ਸਿੰਘ ਸੱਤਾ ਅਤੇ ਪਰਮਿੰਦਰ ਸਿੰਘ ਉਰਫ਼ ਪਿੰਦੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਕੀ ਸਬੰਧ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਮੌਕਿਆਂ ’ਤੇ ਮੁੱਖ ਮਹਿਮਾਨ ਵਜੋਂ ਸੱਦਿਆ ਜਾਂਦਾ ਰਿਹਾ। ਪੰਨੂ ਨੇ ਦਾਅਵਾ ਕੀਤਾ ਕਿ ਪਿੰਦੀ ਦੇ ਇਕ ਪੁੱਤਰ ਦੀ ਕੈਨੇਡਾ ’ਚ ਗੈਂਗਵਾਰ ਦੌਰਾਨ ਮੌਤ ਹੋਈ, ਜਦਕਿ ਦੂਜੇ ਪੁੱਤ
Publish Date: Sat, 05 Sep 2026 11:37 AM (IST)
Updated Date: Sat, 05 Sep 2026 11:40 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ‘ ਆਪ’ ਆਗੂ ਬਲਤੇਜ ਪੰਨੂ ਨੇ ਬਠਿੰਡਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇ ਸਿਆਸਤ ਸਿਰਫ਼ ਤਸਵੀਰਾਂ ਦਿਖਾਉਣ ਤੱਕ ਸੀਮਤ ਹੈ ਤਾਂ ਉਨ੍ਹਾਂ ਕੋਲ ਵੀ ਬਹੁਤ ਸਾਰੀਆਂ ਤਸਵੀਰਾਂ ਹਨ। ਪੰਨੂ ਨੇ ਮਜੀਠੀਆ ਤੋਂ ਸਵਾਲ ਕੀਤਾ ਕਿ ਸਤਪ੍ਰੀਤ ਸਿੰਘ ਸੱਤਾ ਅਤੇ ਪਰਮਿੰਦਰ ਸਿੰਘ ਉਰਫ਼ ਪਿੰਦੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਕੀ ਸਬੰਧ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਮੌਕਿਆਂ ’ਤੇ ਮੁੱਖ ਮਹਿਮਾਨ ਵਜੋਂ ਸੱਦਿਆ ਜਾਂਦਾ ਰਿਹਾ। ਪੰਨੂ ਨੇ ਦਾਅਵਾ ਕੀਤਾ ਕਿ ਪਿੰਦੀ ਦੇ ਇਕ ਪੁੱਤਰ ਦੀ ਕੈਨੇਡਾ ’ਚ ਗੈਂਗਵਾਰ ਦੌਰਾਨ ਮੌਤ ਹੋਈ, ਜਦਕਿ ਦੂਜੇ ਪੁੱਤਰ ਨੂੰ ਐੱਫਬੀਆਈ ਦੇ ਨਸ਼ਿਆਂ ਖ਼ਿਲਾਫ਼ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਮਜੀਠੀਆ ਤੋਂ ਉਨ੍ਹਾਂ ਦੇ ਵਿਆਹ ’ਚ ਸੱਤਾ ਤੇ ਪਿੰਦੀ ਦੀ ਭੂਮਿਕਾ ਬਾਰੇ ਵੀ ਸਵਾਲ ਕੀਤਾ। ਪੰਨੂ ਨੇ ਕਿਹਾ ਕਿ ਇਸ ਸਬੰਧੀ ਤਸਵੀਰਾਂ ਉਨ੍ਹਾਂ ਕੋਲ ਹਨ ਅਤੇ ਲੋੜ ਪੈਣ ’ਤੇ ਜਨਤਕ ਕੀਤੀਆਂ ਜਾਣਗੀਆਂ।
ਅਕਾਲੀ ਦਲ ਨੂੰ ਮੁੱਦਿਆਂ ’ਤੇ ਗੱਲ ਕਰਨੀ ਨਹੀਂ ਆਉਂਦੀ ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਅਸਲ ਮੁੱਦਿਆਂ ਦੀ ਬਜਾਏ ਵਿਅਕਤੀਗਤ ਹਮਲਿਆਂ ਤੇ ਕਿਰਦਾਰਕੁਸ਼ੀ ਦੀ ਸਿਆਸਤ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਨਿੱਜੀ ਦੋਸ਼ਾਂ ਦੀ ਥਾਂ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੱਲ ਕਰਨੀ ਚਾਹੀਦੀ ਹੈ।
ਮਜੀਠੀਆ ਖੁਦ ਵਕੀਲ ਤੇ ਖੁਦ ਹੀ ਜੱਜ ਬਣੇ ਪੰਨੂ ਨੇ ਕਿਹਾ ਕਿ ਮਜੀਠੀਆ ਖੁਦ ਹੀ ਵਕੀਲ ਤੇ ਜੱਜ ਬਣੇ ਬੈਠੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਸ ਵੀਡੀਓ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ, ਕੀ ਉਸ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਹੈ। ਉਨ੍ਹਾਂ ਮਜੀਠੀਆ ’ਤੇ ਤਨਜ਼ ਕਰਦਿਆਂ ਕਿਹਾ ਕਿ ਉਹ ਖੁਦ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਮਜੀਠੀਆ ਦੀ ਜਾਇਦਾਦ ’ਤੇ ਵੀ ਚੁੱਕੇ ਸਵਾਲ ਪੰਨੂ ਨੇ ਮਜੀਠੀਆ ਨੂੰ ‘ਦਾਜ ਵਿੱਚ ਆਇਆ ਹੋਇਆ ਬੰਦਾ’ ਕਹਿੰਦਿਆਂ ਉਨ੍ਹਾਂ ਦੀ ਜਾਇਦਾਦ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸਿਆਸਤ ’ਚ ਦੋਸ਼ਾਂ ਤੇ ਜਵਾਬੀ ਦੋਸ਼ਾਂ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਗੱਲ ਹੋਣੀ ਚਾਹੀਦੀ ਹੈ।