ਝਪਟਮਾਰਾਂ ਤੇ ਬੱਕਰੀ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸੰਗਤ ਪੁਲਿਸ ਵੱਲੋਂ 3 ਕਾਬੂ; 5 ਦੀ ਭਾਲ ਜਾਰੀ
ਥਾਣਾ ਸੰਗਤ ਪੁਲਿਸ ਨੇ ਗਿਰੋਹ ਬਣਾ ਕੇ ਝਪਟਮਾਰੀ ਕਰਨ ਤੇ ਰਾਤ ਸਮੇਂ ਬੱਕਰੀਆਂ ਚੋਰੀ ਕਰਨ ਦੇ ਦੋਸ਼ ਹੇਠ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਦੋਵਾਂ ਮਾਮਲਿਆਂ ਵਿਚ ਕੁੱਲ ਅੱਠ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਕ ਮਾਮਲੇ ਵਿਚ ਝਪਟਮਾਰੀ ਦੇ ਮੁਲਜ਼ਮਾਂ ਵੱਲੋਂ ਨਸ਼ਾ ਕਰਨ ਦੀ ਗੱਲ ਸਾਹਮਣੇ ਆਈ ਹੈ, ਜਦਕਿ ਦੂਜੇ ਮਾਮਲੇ ਵਿਚ ਚੋਰੀ ਕੀਤੀਆਂ ਪੰਜ ਬੱਕਰੀਆਂ, ਇਕ ਮੇਮਣਾ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੰਜ ਦੀ ਗ੍ਰਿਫ਼ਤਾਰੀ ਬਾਕੀ ਹੈ।
Publish Date: Sun, 23 Aug 2026 04:09 PM (IST)
Updated Date: Sun, 23 Aug 2026 04:18 PM (IST)
ਸਟਾਫ਼ ਰਿਪੋਰਟਰ, ਬਠਿੰਡਾ - ਥਾਣਾ ਸੰਗਤ ਪੁਲਿਸ ਨੇ ਗਿਰੋਹ ਬਣਾ ਕੇ ਝਪਟਮਾਰੀ ਕਰਨ ਤੇ ਰਾਤ ਸਮੇਂ ਬੱਕਰੀਆਂ ਚੋਰੀ ਕਰਨ ਦੇ ਦੋਸ਼ ਹੇਠ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਦੋਵਾਂ ਮਾਮਲਿਆਂ ਵਿਚ ਕੁੱਲ ਅੱਠ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਕ ਮਾਮਲੇ ਵਿਚ ਝਪਟਮਾਰੀ ਦੇ ਮੁਲਜ਼ਮਾਂ ਵੱਲੋਂ ਨਸ਼ਾ ਕਰਨ ਦੀ ਗੱਲ ਸਾਹਮਣੇ ਆਈ ਹੈ, ਜਦਕਿ ਦੂਜੇ ਮਾਮਲੇ ਵਿਚ ਚੋਰੀ ਕੀਤੀਆਂ ਪੰਜ ਬੱਕਰੀਆਂ, ਇਕ ਮੇਮਣਾ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੰਜ ਦੀ ਗ੍ਰਿਫ਼ਤਾਰੀ ਬਾਕੀ ਹੈ।