ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਭਾਈ ਬਖਤੌਰ ਵੱਲੋਂ ਛੇ ਦਿਨਾਂ ਅੰਤਰਰਾਜੀ ਵਿਦਿਅਕ ਟੂਰ ਲਗਾਇਆ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਭਾਈ ਬਖਤੌਰ ਵੱਲੋਂ ਛੇ ਦਿਨਾਂ ਅੰਤਰਰਾਜੀ ਵਿਦਿਅਕ ਟੂਰ ਦਾ ਸਫਲ ਆਯੋਜਨ
Publish Date: Tue, 10 Nov 2026 05:28 PM (IST)
Updated Date: Tue, 10 Nov 2026 05:30 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਭਾਈ ਬਖਤੌਰ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਉਦੈਪੁਰ ਤੇ ਮਾਊਂਟ ਆਬੂ ਰਾਜਸਥਾਨ ਦਾ ਛੇ ਦਿਨਾਂ ਦਾ ਅੰਤਰਰਾਜੀ ਵਿਦਿਅਕ ਟੂਰ ਸਫਲਤਾਪੂਰਵਕ ਕਰਵਾਇਆ ਗਿਆ। ਇਸ ਟੂਰ ਨੂੰ ਸਕੂਲ ਦੀ ਐੱਸਐੱਮਸੀ ਦੇ ਚੇਅਰਮੈਨ ਤੇ ਮੈਂਬਰਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਇਸ ਯਾਤਰਾ ਵਿਚ ਸਕੂਲ ਦੇ 50 ਵਿਦਿਆਰਥੀਆਂ ਦੇ ਨਾਲ 4 ਅਧਿਆਪਕ ਸ਼ਾਮਲ ਸਨ। ਟੂਰ ਦੌਰਾਨ ਵਿਦਿਆਰਥੀਆਂ ਨੇ ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕ, ਧਾਰਮਿਕ, ਸੱਭਿਆਚਾਰਕ ਤੇ ਵਿਗਿਆਨਕ ਸਥਾਨਾਂ ਜਿਵੇਂ ਕਿ ਨੱਕੀ ਝੀਲ, ਦਿਲਵਾੜਾ ਜੈਨ ਮੰਦਰ, ਗੁਰੂ ਸ਼ਿਖਰ, ਸੈਲਫੀ ਪੁਆਇੰਟ, ਸਿਟੀ ਪੈਲੇਸ, ਅਹਾੜ ਮਿਊਜ਼ੀਅਮ, ਅੰਡਰ ਦ ਸਨ, ਕੁੰਭਲਗੜ੍ਹ ਕਿਲ੍ਹਾ, ਗੰਗੂ ਘਾਟ, ਐਂਥਰੋਪੋਲੋਜੀਕਲ ਸੋਸਾਇਟੀ ਆਫ਼ ਇੰਡੀਆ ਅਤੇ ਸਾਇੰਸ ਸੈਂਟਰ ਦਾ ਦੌਰਾ ਕੀਤਾ। ਇਸ ਯਾਤਰਾ ਰਾਹੀਂ ਵਿਦਿਆਰਥੀਆਂ ਨੇ ਰਾਜਸਥਾਨ ਦੇ ਇਤਿਹਾਸ, ਕਲਾ, ਸੱਭਿਆਚਾਰ, ਵਿਰਾਸਤ, ਵਿਗਿਆਨ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਕਿਤਾਬੀ ਗਿਆਨ ਦੇ ਨਾਲ-ਨਾਲ ਇਸ ਵਿਹਾਰਕ ਅਤੇ ਅਨੁਭਵਾਤਮਕ ਸਿੱਖਿਆ ਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਸਮਾਜਿਕ ਸੂਝ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ। ਟੂਰ ਦੀ ਸਫਲ ਸਮਾਪਤੀ ਤੋਂ ਬਾਅਦ ਸਕੂਲ ਵਾਪਸੀ ’ਤੇ ਸਮੂਹ ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਟੂਰ ਵਿੱਚ ਸ਼ਾਮਲ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੇ ਇਸ ਸਫਲ ਯਾਤਰਾ ਲਈ ਐੱਸ.ਐੱਮ.ਸੀ. ਦੇ ਚੇਅਰਮੈਨ, ਮੈਂਬਰਾਂ, ਮਾਪਿਆਂ ਅਤੇ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।