ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਦਮ
ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਦਮ
Publish Date: Wed, 12 Aug 2026 04:41 PM (IST)
Updated Date: Wed, 12 Aug 2026 04:41 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਪਾਵਰ ਲਿਫਟਿੰਗ ਅਤੇ ਕ੍ਰਿਕਟ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਸਕੂਲ ਆਫ਼ ਐਮੀਨੈਂਸ, ਪਰਸ ਰਾਮ ਨਗਰ ਵਿਖੇ ਪਾਵਰ ਲਿਫਟਿੰਗ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅੰਡਰ-19 ਪਾਵਰ ਲਿਫਟਿੰਗ ਦੇ 53 ਕਿਲੋ ਭਾਰ ਵਰਗ ਵਿਚ ਗੌਰਵ ਨੇ ਪਹਿਲਾ ਅਤੇ ਜਸਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 59 ਕਿਲੋ ਵਰਗ ਵਿਚ ਤੇਜਿੰਦਰਵੀਰ ਸਿੰਘ ਪਹਿਲੇ, ਮਹਿਕਦੀਪ ਸਿੰਘ ਦੂਜੇ ਅਤੇ ਨੈਤਿਕ ਤੀਜੇ ਸਥਾਨ ’ਤੇ ਰਹੇ। 66 ਕਿਲੋ ਵਰਗ ਵਿਚ ਜਸਨਦੀਪ ਸਿੰਘ ਨੇ ਪਹਿਲਾ, ਵੰਸ਼ ਕੁਮਾਰ ਨੇ ਦੂਜਾ ਅਤੇ ਹਰਸਦੀਪ ਬਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 74 ਕਿਲੋ ਵਰਗ ਵਿਚ ਹਰਵੀਰ ਸਿੰਘ ਪਹਿਲੇ, ਵਾਸੂ ਦੂਜੇ ਅਤੇ ਅਮਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-19 ਕ੍ਰਿਕਟ ਵਿਚ ਬਠਿੰਡਾ-1 ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਬਠਿੰਡਾ-2 ਨੇ ਤੀਜਾ ਅਤੇ ਸੰਗਤ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਜਗਦੀਸ਼ ਕੁਮਾਰ ਸਮੇਤ ਹੋਰ ਅਧਿਆਪਕ ਤੇ ਕੋਚ ਵੀ ਹਾਜ਼ਰ ਸਨ।