ਖੇਡਾਂ ਵਤਨ ਪੰਜਾਬ ਦੀਆਂ 2026 ਦੇ ਤੀਜੇ ਦਿਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਖੇਡ ਜਜ਼ਬਾ ਖੇਡਾਂ ਵਤਨ ਪੰਜਾਬ ਦੀਆਂ 2026 ਦੇ ਤੀਜੇ ਦਿਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਖੇਡ ਜਜ਼ਬਾ
Publish Date: Sat, 03 Oct 2026 05:41 PM (IST)
Updated Date: Sun, 04 Oct 2026 04:05 AM (IST)
ਅਥਲੈਟਿਕਸ, ਕੁਸ਼ਤੀ, ਵੇਟਲਿਫਟਿੰਗ, ਲਾਅਨ ਟੈਨਿਸ, ਟੇਬਲ ਟੈਨਿਸ ਤੇ ਖੋ-ਖੋ ਦੇ ਮੁਕਾਬਲਿਆਂ ’ਚ ਖਿਡਾਰੀਆਂ ਨੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਅਤੇ ਖਿਡਾਰਨਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ। ਖਿਡਾਰੀਆਂ ਨੇ ਖੇਡ ਪ੍ਰਬੰਧਾਂ ਅਤੇ ਮਿਲ ਰਹੀਆਂ ਸਹੂਲਤਾਂ ’ਤੇ ਸੰਤੁਸ਼ਟੀ ਪ੍ਰਗਟਾਈ। ਅਥਲੈਟਿਕਸ ਅੰਡਰ-21 ਲੜਕਿਆਂ ਦੇ ਟ੍ਰਿਪਲ ਜੰਪ ਵਿੱਚ ਬਠਿੰਡਾ ਰੂਰਲ ਦੇ ਕੋਮਲਪ੍ਰੀਤ ਸਿੰਘ ਨੇ ਪਹਿਲਾ, ਫੂਲ ਦੇ ਅਰਮਾਨ ਸਿੰਘ ਨੇ ਦੂਜਾ ਅਤੇ ਰਣਜੋਤ ਸਿੰਘ ਰੰਧਾਵਾ ਨੇ ਤੀਜਾ ਸਥਾਨ ਹਾਸਲ ਕੀਤਾ। ਲਾਅਨ ਟੈਨਿਸ ਅੰਡਰ-14 ਲੜਕੀਆਂ ਵਿੱਚ ਸੇਂਟ ਜੋਸਫ਼ ਬਠਿੰਡਾ ਦੀ ਇਕਉਰਾ ਸੈਟ ਪਹਿਲੇ, ਸਿਲਵਰ ਓਕਸ ਡੱਬਵਾਲੀ ਰੋਡ ਦੀ ਰਹਿਮਤ ਕੌਰ ਦੂਜੇ ਅਤੇ ਸੇਂਟ ਜੋਸਫ਼ ਦੀ ਦੀਹਾਰ ਕੌਰ ਤੀਜੇ ਸਥਾਨ ’ਤੇ ਰਹੀ। ਕੁਸ਼ਤੀ ਅੰਡਰ-14 ਦੇ 35 ਕਿਲੋ ਵਰਗ ਵਿੱਚ ਕੋਠਾਗੁਰੂ ਦੇ ਏਕਮ ਸਿੰਘ ਨੇ ਪਹਿਲਾ, ਭਾਈ ਰੂਪਾ ਦੇ ਜਸਨੂਰ ਭੁੱਲਰ ਨੇ ਦੂਜਾ ਅਤੇ ਤੁੰਗਵਾਲੀ ਦੇ ਤਨਵੀਰ ਸਿੰਘ ਤੇ ਸਹਿਜਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 38 ਕਿਲੋ ਵਿੱਚ ਰਾਮ ਘੁੱਦਾ ਦੇ ਅਮਨਦੀਪ ਨੇ ਪਹਿਲਾ, ਨਰੂਆਣਾ ਦੇ ਪ੍ਰਭਜੋਤ ਸਿੰਘ ਨੇ ਦੂਜਾ ਅਤੇ ਤੁੰਗਵਾਲੀ ਦੇ ਹਰਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 41 ਕਿਲੋ ਵਿੱਚ ਮਲੂਕਾ ਦੇ ਨਵ ਸੰਗੀਤ ਸਿੰਘ ਨੇ ਪਹਿਲਾ ਅਤੇ ਤੁੰਗਵਾਲੀ ਦੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ 31-40 ਉਮਰ ਵਰਗ ਵਿੱਚ ਸੰਗਤ ਦੀ ਟੀਮ ਜੇਤੂ ਰਹੀ। ਵੇਟ ਲਿਫਟਿੰਗ ਅੰਡਰ-17 ਵਿੱਚ ਰਣਵੀਰ ਸਿੰਘ ਪਹਿਲੇ ਅਤੇ ਦਿਲਜੋਤ ਸਿੰਘ ਦੂਜੇ ਸਥਾਨ ’ਤੇ ਰਹੇ। 60 ਕਿਲੋ ਵਿੱਚ ਮਨਿੰਦਰ ਸਿੰਘ, 65 ਕਿਲੋ ਵਿੱਚ ਅਭਿਜੀਤ ਸਿੰਘ, ਭੁਵਲ ਚੰਦਰ ਪੰਥ ਅਤੇ ਤਰਨਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 70 ਕਿਲੋ ਵਿੱਚ ਗਗਨਪ੍ਰੀਤ ਸਿੰਘ ਪਹਿਲੇ ਸਥਾਨ ’ਤੇ ਰਹੇ। ਅੰਡਰ-21 ਵੇਟਲਿਫਟਿੰਗ ਵਿੱਚ 70 ਕਿਲੋ ਵਰਗ ਵਿੱਚ ਮਨਮੀਤ ਸਿੰਘ, 75 ਕਿਲੋ ਵਿੱਚ ਮਨਮੀਤ ਸਿੰਘ ਤੇ ਰਾਜਦੀਪ ਸਿੰਘ ਅਤੇ 95 ਕਿਲੋ ਵਿੱਚ ਜਸਪ੍ਰੀਤ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਟੇਬਲ ਟੈਨਿਸ ਦੇ 41-50 ਲੜਕੀਆਂ ਵਰਗ ਵਿੱਚ ਰਿਤੂ ਰਾਣੀ ਪਹਿਲੇ, ਅਨੀਤਾ ਦੂਜੇ ਅਤੇ ਅਮ੍ਰਿਤਪਾਲ ਕੌਰ ਤੀਜੇ ਸਥਾਨ ’ਤੇ ਰਹੀ। 51-70 ਵਰਗ ਵਿੱਚ ਨੀਨਾ ਰਾਣੀ, ਨੰਦੀਤਾ ਗੁਪਤਾ ਅਤੇ ਸਰੋਜ ਰਾਣੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਉਤਸ਼ਾਹ ਅਤੇ ਖੇਡ ਭਾਵਨਾ ਨੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।