ਵਿਸ਼ਵ ਸਟ੍ਰੋਕ ਦਿਵਸ ਤੇ ਲੋਕਾਂ ਨੂੰ ਜਾਗਰੂਕ ਕੀਤਾ ਵਿਸ਼ਵ ਸਟ੍ਰੋਕ ਦਿਵਸ ਤੇ ਲੋਕਾਂ ਨੂੰ ਜਾਗਰੂਕ ਕੀਤਾ
Publish Date: Fri, 30 Oct 2026 04:56 PM (IST)
Updated Date: Sat, 31 Oct 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਭਗਤਾ ਭਾਈਕਾ : ਸਿਵਲ ਹਸਪਤਾਲ ਭਗਤਾ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਹੇਠ ਵਿਸ਼ਵ ਸਟ੍ਰੋਕ ਦਿਵਸ ਮੌਕੇ ਸਿਹਤ ਬਲਾਕ ਭਗਤਾ ਭਾਈਕਾ ਅਧੀਨ ਲੋਕਾਂ ਨੂੰ ਤੇ ਸਟ੍ਰੋਕ ਸਬੰਧੀ ਜਾਗਰੂਕ ਕੀਤਾ ਗਿਆ। ਪਿੰਡ ਦਿਆਲਪੁਰਾ ਭਾਈਕਾ ਵਿਖੇ ਸੀਐਚਓ ਅਮਨਦੀਪ ਕੌਰ ਨੇ ਕਿਹਾ ਕਿ ਵਿਸ਼ਵ ਸਟਰੋਕ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਤ ਕਰਨਾ ਹੈ ਅਤੇ ਬਿਮਾਰੀ ਦੀ ਸਮੇਂ ਸਿਰ ਪਛਾਣ ਕਰ ਕੇ ਪੀੜਤ ਵਿਅਕਤੀ ਨੂੰ ਇਲਾਜ ਉਪਲੱਬਧ ਕਰਵਾਉਣਾ ਹੈ। ਇਸ ਮੌਕੇ ਸਟਰੋਕ ਸਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ’ਚ ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ ਜਾਂ ਬਲੋਕ ਕੀਤੀ ਧਾਮਣੀ ਜਾਂ ਖੂਨ ਦੀਆਂ ਨਾੜੀਆਂ ਫਟਣ ਕਾਰਨ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਬਿਮਾਰੀ ਦੀਆਂ ਨਿਸ਼ਾਨੀਆਂ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਬੋਲਣ ਵਿੱਚ ਸਮੱਸਿਆ, ਜਿਆਦਾ ਕਮਜ਼ੋਰੀ ਯਾਦਾਸ਼ਤ ਖਤਮ ਹੋਣਾ, ਨਾਜਕ ਅੰਗਾਂ ਤੇ ਅਸਰ ਹੋਣਾ, ਅਚਾਨਕ ਅੰਗ ਸੁੰਨ ਹੋਣਾ, ਕਮਜ਼ੋਰੀ ਹੋਣਾ, ਸਾਫ਼ ਸਪੱਸ਼ਟ ਨਾ ਬੋਲਣਾ ਅਤੇ ਵੇਖਣ ਵਿੱਚ ਮੁਸ਼ਕਲ ਆਉਣਾ, ਤੁਰਨ ਵਿੱਚ ਮੁਸ਼ਕਲ ਆਉਣਾ ਚੱਕਰ ਆਉਣਾ। ਇਸ ਬਿਮਾਰੀ ਦੀਆਂ ਨਿਸ਼ਾਨੀਆਂ ’ਚ ਸ਼ਾਮਲ ਹਨ। ਉਨ੍ਹਾਂ ਹਦਾਇਤ ਕੀਤੀ ਕਿ ਅਜਿਹੀ ਹਾਲਤ ’ਚ ਮਰੀਜ਼ ਨੂੰ ਤੁਰੰਤ ਐਮਰਜੈਂਸੀ ਇਲਾਜ ਉਪਲੱਬਧ ਕਰਾਉਣਾ ਚਾਹੀਦਾ ਹੈ। ਇਸ ਮੌਕੇ ਹਮੀਰਗੜ੍ਹ, ਆਕਲੀਆ ਜਲਾਲ, ਧਿੰਗੜ, ਰਾਈਆ, ਸਿਰੀਏਵਾਲਾ, ਮਲੂਕਾ ਅਤੇ ਗੁਰੂਸਰ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।